ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ PM ਸਮੇਤ ਇਸ ਵਾਰ ਸੰਸਦ ’ਚ ਨਹੀਂ ਦਿੱਸਣਗੇ ਇਹ 8 ਆਗੂ

ਸੰਸਦ ਦਾ ਇਜਲਾਸ ਸੋਮਵਾਰ 17 ਜੂਨ ਤੋਂ ਸ਼ੁਰੂ ਹੋ ਰਿਹਾ ਹੈ ਪਰ ਦਹਾਕਿਆਂ ਤੋਂ ਸੰਸਦ ਅਤੇ ਭਾਰਤੀ ਸਿਆਸਤ ਚ ਸਰਗਰਮ ਰਹੇ 8 ਚਿਹਰੇ ਇਸ ਵਾਰ ਨਜ਼ਰ ਨਹੀਂ ਆਉਣਗੇ। ਇਨ੍ਹਾਂ ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਐਚ ਡੀ ਦੇਵ ਗੌੜਾ ਅਤੇ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਆਡਵਾਣੀ, ਮੁਰਲੀ ਮਨੋਹਰ ਜੋਸ਼ੀ, ਸੁਸ਼ਮਾ ਸਵਰਾਜ, ਕਾਂਗਰਸ ਦੇ ਮਲਿੱਕਾਰਜੁਨ ਖੜਗੇ ਆਦਿ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਇਸ ਵਾਰ ਸੰਸਦ ਭਵਨ ਚ ਕੋਈ ਸਾਬਕਾ ਪ੍ਰਧਾਨ ਮੰਤਰੀ ਵੀ ਨਹੀਂ ਹੋਵੇਗਾ।

 

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਲਗਭਗ 28 ਸਾਲ ਦਾ ਰਾਜ ਸਭਾ ਦਾ ਕਾਰਜਕਾਲ ਪੂਰਾ ਕਰਨ ਮਗਰੋਂ ਹੁਣ ਇਸ ਸੈਸ਼ਨ ਚ ਨਜ਼ਰ ਨਹੀਂ ਆਉਣਗੇ। ਹੋ ਸਕਦਾ ਹੈ ਕਿ ਕਾਂਗਰਸ ਭਵਿੰਖ ਚ ਉਨ੍ਹਾਂ ਨੂੰ ਮੁੜ ਤੋਂ ਰਾਜ ਸਪਾ ਚ ਭੇਜੇ ਭਰ ਇਸ ਸੈਸ਼ਨ ਚ ਉਨ੍ਹਾਂ ਦੀ ਗੈਰ-ਹਾਜ਼ਰੀ ਸਭ ਨੂੰ ਦੇਖਣ ਨੂੰ ਮਿਲੇਗੀ।

 

ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਣ ਅਡਵਾਨੀ ਸਭ ਤੋਂ ਪੁਰਾਣੇ ਸੰਸਦ ਮੈਂਬਰ ਰਹੇ ਹਨ। ਸਾਲ 1970 ਤੋਂ 2019 ਤਕ ਸੰਸਦ ਚ ਰਹੇ। ਪਹਿਲੇ ਚਾਰ ਵਾਰ ਰਾਜ ਸਭਾ ਮੈਂਬਰ ਵਜੋਂ ਅਤੇ ਮੁੜ ਉਨ੍ਹਾਂ ਨੇ 8 ਲੋਕ ਸਭਾ ਚੋਣਾਂ ਜਿੱਤੀਆਂ। ਇਸ ਵਾਰ ਅਡਵਾਨੀ ਸਮੇਤ ਭਾਜਪਾ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ, ਸੁਸ਼ਮਾ ਸਵਰਾਜ, ਉਮਾ ਭਾਰਤੀ ਨੇ ਵੀ ਚੋਣਾਂ ਨਹੀਂ ਲੜੀਆਂ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8 Key Leader Will Not in Parliament Manmohan Singh Lal Krishna Advani