ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

80 ਲੱਖ ਕਸ਼ਮੀਰੀ ਆਪਣੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੇ: ਇਲਤਿਜਾ ਮੁਫਤੀ

ਪੀਡੀਪੀ ਮੁਖੀ ਮਹਿਬੂਬਾ ਮੁਫਤੀ ਦੀ ਧੀ ਇਲਤਿਜਾ ਮੁਫਤੀ ਨੇ ਸੋਮਵਾਰ ਨੂੰ ਕਿਹਾ ਕਿ ਇਕ ਪਾਸੇ ਦਿੱਲੀ ਸੜ ਰਹੀ ਹੈ, 80 ਲੱਖ ਕਸ਼ਮੀਰੀ ਆਪਣੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੇ ਹਨ, ਦੂਜੇ ਪਾਸੇ ਸਰਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਵਿੱਚ ਰੁੱਝੀ ਹੋਈ ਹੈ।

 

ਉਨ੍ਹਾਂ ਕਿਹਾ ਕਿ ਵਿਦੇਸ਼ੀ ਪਤਵੰਤੇ ਸਾਬਰਮਤੀ ਆਸ਼ਰਮ ਦੀ ਫੇਰੀ ਦੌਰਾਨ ਹੀ ਮਹਾਤਮਾ ਗਾਂਧੀ ਦੀ ਵਿਰਾਸਤ ਨੂੰ ਯਾਦ ਕੀਤਾ ਜਾਂਦਾ ਹੈ।

 

ਇਲਤੀਜਾ ਨੇ ਟਵੀਟ ਕੀਤਾ, 'ਇਕ ਪਾਸੇ ਦਿੱਲੀ ਸੜ ਰਹੀ ਹੈ ਤੇ 80 ਲੱਖ ਕਸ਼ਮੀਰੀ ਆਪਣੇ ਅਧਿਕਾਰਾਂ ਤੋਂ ਵਾਂਝੇ ਹਨ, ਦੂਜੇ ਪਾਸੇ 'ਹਾਈ ਟੀ' ਅਤੇ 'ਨਮਸਤੇ ਟਰੰਪ' ਆਯੋਜਿਤ ਕੀਤੇ ਜਾ ਰਹੇ ਹਨ। ਮਹਾਤਮਾ ਗਾਂਧੀ ਦੀ ਵਿਰਾਸਤ ਨੂੰ ਸਿਰਫ ਵਿਦੇਸ਼ੀ ਪਤਵੰਤੇ ਸਾਬਰਮਤੀ ਆਸ਼ਰਮ ਦੀ ਫੇਰੀ ਦੌਰਾਨ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀਆਂ ਕਦਰਾਂ ਕੀਮਤਾਂ ਬਹੁਤ ਪਹਿਲਾਂ ਭੁੱਲਾ ਦਿੱਤੀਆਂ ਗਈਆਂ ਹਨ।'

 

ਮਹਿਬੂਬਾ ਮੁਫਤੀ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਵਾਪਸ ਲੈਣ ਤੋਂ ਬਾਅਦ 5 ਅਗਸਤ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ, ਜਿਸ ਤੋਂ ਬਾਅਦ ਇਲਤਿਜਾ ਉਨ੍ਹਾਂ ਦਾ ਟਵਿੱਟਰ ਖਾਤਾ ਚਲਾ ਰਹੀ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:80 lakh Kashmiris deprived of their fundamental rights: Iltija Mufti