ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਦੇ 'ਡਾਕਟਰਾਂ' ਨੇ ਪੰਜਾਬ 'ਚ ਪਾਰਟੀ ਖੜ੍ਹੀ ਕੀਤੀ ਖ਼ਤਰੇ ਦੇ ਨਿਸਾਨ 'ਤੇ

ਆਪ ਦੀ ਜੰਗ

ਭ੍ਰਿਸਟਾਚਾਰ ਵਿਰੋਧੀ ਅੰਦੋਲਨ 'ਚੋਂ ਜਨਮ ਲੈਣ ਵਾਲੀ ਆਮ ਆਦਮੀ ਪਾਰਟੀ ਦਾ ਉਨ੍ਹਾਂ ਨੇਤਾਵਾਂ ਨਾਲ ਤਜ਼ਰਬਾ ਕੁਝ ਜ਼ਿਆਦਾ ਚੰਗਾ ਨਹੀਂ ਰਿਹਾ ਜਿਨ੍ਹਾਂ ਦੇ ਨਾਮ ਨਾਲ ਡਾਕਟਰ ਲੱਗਦਾ ਹੈ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਡਾ.ਧਰਮਵੀਰ ਗਾਂਧੀ, ਡਾ.ਬਲਵੀਰ ਸਿੰਘ, ਡਾ.ਦਲਜੀਤ ਸਿੰਘ, ਡਾ.ਅਮਰਜੀਤ ਸਿੰਘ ਥਿੰਦ ਤੇ ਡਾ.ਰਣਜੋਤ ਸਿੰਘ ਸਰਾਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਚੱਕਿਆ ਸੀ। 

 

ਡਾ.ਬਲਵੀਰ ਸਿੰਘ ਨੂੰ ਛੱਡ ਦੇਈਏ ਤਾਂ ਜ਼ਿਆਦਾਤਰ ਡਾਕਟਰ ਨੇਤਾ ਜਾਂ ਤਾਂ ਪਾਰਟੀ 'ਚੋਂ ਬਾਹਰ ਚੱਲ ਰਹੇ ਹਨ ਜਾਂ ਹਾਈਕਮਾਨ ਦੇ ਨਾਲ ਵਿਵਾਦਾਂ ਕਰਕੇ ਪਾਰਟੀ ਛੱਡ ਚੁੱਕੇ ਹਨ। 

 

ਡਾ.ਧਰਮਵੀਰ ਗਾਂਧੀ ਨੂੰ ਤਿੰਨ ਸਾਲ ਪਹਿਲਾਂ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਗਾ ਕੇ ਬਾਹਰ ਕੱਢ ਦਿੱਤਾ ਗਿਆ। ਅੰਮ੍ਰਿਤਸਰ ਲੋਕਸਭਾ ਸੀਟ ਤੋਂ 2014 'ਚ ਕੈਪਟਨ ਅਮਰਿੰਦਰ ਦੇ ਖ਼ਿਲਾਫ਼ ਲੜਨ ਵਾਲੇ ਡਾ.ਦਲਜੀਤ ਸਿੰਘ ਨੇ ਜਨਵਰੀ 2017 ਵਿਚ ਕਾਂਗਰਸ ਦਾ ਪੱਲਾ ਫੜ੍ਹ ਲਿਆ, ਉਨ੍ਹਾਂ ਦੀ ਵੀ ਪਾਰਟੀ ਹਾਈਕਮਾਨ ਨਾਲ ਵਿਵਾਦ ਚੱਲ ਰਿਹਾ ਸੀ। ਸ਼ਾਹਕੋਟ ਸੀਟ ਤੋਂ 2017 ਵਿਧਾਨਸਭਾ ਚੋਣਾਂ ਲੜਨ ਵਾਲੇ ਡਾ.ਥਿੰਦ ਨੇ 2018 ਉਪਚੋਣ ਦੌਰਾਨ ਅਕਾਲੀ ਦਲ ਦਾ ਸਾਥ ਦਿੱਤਾ।

 

ਡਾ.ਬਲਵੀਰ ਨੂੰ ਕੇਂਦਰੀ ਲੀਡਰਸ਼ਿੱਪ ਦਾ ਵਫ਼ਾਦਾਰ ਹੋਣ ਕਰਕੇ ਸਹਿ-ਪ੍ਰਧਾਨ ਬਣਾਇਆ ਗਿਆ। ਪਰ ਉਨ੍ਹਾਂ ਦੀ ਪੰਜਾਬ ਇਕਾਈ ਦੇ ਵੱਡੇ ਲੀਡਰਾਂ ਨਾਲ ਨਹੀਂ ਬਣੀ। ਭੁੱਲਥ ਤੋਂ ਐੱਮਐੱਲਏ ਸੁਖਪਾਲ ਸਿੰਘ ਖਹਿਰਾ ਨਾਲ ਉਨ੍ਹਾਂ ਦਾ ਲਗਾਤਾਰ ਵਿਵਾਦ ਚੱਲਦਾ ਰਿਹਾ। ਜਿਸਨੇ ਪੰਜਾਬ ਇਕਾਈ ਨੂੰ ਕ਼ਤਰੇ ਦੇ ਨਿਸ਼ਾਨ 'ਤੇ ਲਿਆ ਕੇ ਖੜ੍ਹਾਂ ਕਰ ਦਿੱਤਾ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aam aadmi party punjab unit a party in full trouble