ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲੀ-ਭਾਜਪਾ ਗੱਠਜੋੜ ਬਣੇਗਾ ਪੰਜਾਬ 'ਚ ਦੂਜੇ ਨੰਬਰ ਦੀ ਪਾਰਟੀ

ਅਕਾਲੀ-ਭਾਜਪਾ ਗੱਠਜੋੜ ਬਣੇਗਾ ਪੰਜਾਬ 'ਚ ਦੂਜੇ ਨੰਬਰ ਦੀ ਪਾਰਟੀ

7 ਅਕਤੂਬਰ ਦੇ ਬਰਗਾੜ੍ਹੀ ਮਾਰਚ ਵਿੱਚ ਹੋਏ ਲੋਕਾਂ ਦੇ ਇਕੱਠ ਤੋਂ ਬਾਗੋ-ਬਾਗ ਆਮ ਆਦਮੀ ਪਾਰਟੀ ਦੇ ਬਾਗ਼ੀ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਨਵੀਂ ਪਾਰਟੀ ਬਣਾਉਣ ਦੀ ਤਿਆਰੀ ਕਰ ਲਈ ਹੈ. ਜਸਟਿਸ ਰਣਜੀਤ ਸਿੰਘ (ਸੇਵਾ ਮੁਕਤ) ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਸਿੱਖ ਪ੍ਰਦਰਸਨਕਾਰੀਆਂ ਉੱਤੇ ਗੋਲੀਆਂ ਚਲਾਉਣ ਦੇ ਦੋਸ਼ੀਆਂ ਨੂੰ ਸਜ਼ਾ ਦੀ ਮੰਗ ਕਰਨ ਲਈ ਕੋਟਕਪੁਰਾ ਤੋਂ ਬਰਗਾੜ੍ਹੀ ਤੱਕ ਇੱਕ ਰੋਸ ਮਾਰਚ ਦਾ ਪ੍ਰਬੰਧ ਕੀਤਾ ਗਿਆ ਸੀ. 

 

ਹੁਣ ਆਪ ਦੇ ਬਾਗ਼ੀ ਨੇਤਾ ਸੁਖਪਾਲ ਖਹਿਰਾ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਨਵਾਂ ਮੋਰਚਾ ਬਣਾਉਣ ਦਾ ਫੈਸਲਾ ਕੀਤਾ ਹੈ।

 

ਇਸ ਕਦਮ ਨਾਲ ਪੰਜਾਬ ਦੀ ਰਾਜਨੀਤੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਇਸ ਨਾਲ ਆਮ ਆਦਮੀ ਪਾਰਟੀ ਹੁਣ ਮੁੱਖ ਵਿਰੋਧੀ ਧਿਰ ਵੀ ਨਹੀਂ ਰਹੇਗੀ। ਸੂਬਾ ਵਿਧਾਨ ਸਭਾ ਵਿੱਚ ਪਾਰਟੀ ਦੇ ਮੌਜੂਦਾ 20 ਵਿਧਾਇਕ ਹਨ. ਜਦਕਿ 8 ਵਿਧਾਇਕ ਖਹਿਰਾ ਦੀ ਪਾਰਟੀ ਨਾਲ ਜੁੜ ਜਾਣਗੇ। ਮਤਲਬ ਕਿ ਆਪ ਹੁਣ ਤੀਜੇ ਸਥਾਨ 'ਤੇ ਚਲੀ ਜਾਵੇਗੀ. ਅਕਾਲੀ ਦਲ-ਭਾਜਪਾ ਗੱਠਜੋੜ ਦੇ 17 ਵਿਧਾਇਕ ਹਨ ਜੋ ਨਵੀਂ ਵਿਰੋਧੀ ਧਿਰ ਬਣੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aam aadmi party to will now be third number party in punjab