ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਪਾਲ ਖਹਿਰਾ ਨੂੰ ਛੇਤੀ ਹੀ ਕੱਢੇਗੀ ਆਮ ਆਦਮੀ ਪਾਰਟੀ- ਭਗਵੰਤ ਮਾਨ

ਭਗਵੰਤ ਮਾਨ

ਆਮ ਆਦਮੀ ਪਾਰਟੀ ਆਗੂ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਦੇ ਸਾਰੇਂ ਯਤਨਾਂ ਨੂੰ ਕੁਚਲ ਦਿੱਤਾ ਹੈ। ਇਸ ਲਈ ਪਾਰਟੀ ਛੇਤੀ ਹੀ ਉਨ੍ਹਾਂ ਨੂੰ ਕੱਢਣ ਜਾ ਰਹੀ ਹੈ।

 

ਮਾਨ ਦਾ ਬਿਆਨ ਇਸ ਦੌਰਾਨ ਆਇਆ ਹੈ ਜਦੋਂ ਖਹਿਰਾ ਧੜੇ ਨੂੰ ਵਿਧਾਨਸਭਾ ਵਿੱਚ ਬੈਠਣ ਲਈ ਲਈ ਪਿਛਲੀਆਂ ਸੀਟਾਂ ਦਿੱਤੀਆਂ ਗਈਆ। ਖਹਿਰਾ ਨੇ ਪੰਜਾਬ ਇਕਾਈ ਦੀ ਖ਼ੁਦਮਖਤਿਆਰੀ ਦਾ ਮੁੱਦਾ ਇੱਕ ਵਾਰ ਫਿਰ ਤੋਂ ਉਠਾਇਆ ਹੈ। ਬਾਗ਼ੀ ਦੜੇ ਨੇ ਆਪਣੇ ਆਪ ਨੂੰ ਤੀਜੀ ਧਿਰ ਵੱਲੋਂ ਵੀ ਦਿਖਾਉਣ ਦੀ ਕੋਸ਼ਿਸ ਕੀਤੀ ਹੈ. ਆਪਣੀ ਅਲੱਗ ਤੋਂ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਖਹਿਰਾ ਨੂੰ ਾਰਜ਼ੀ ਪ੍ਰਧਾਨ ਵੀ ਬਣਾਇਆ ਗਿਆ। 

 

ਮਾਨ ਨੇ ਕਿਹਾ,' ਸਾਡੇ ਪਾਰਟੀ ਲੀਡਰਾਂ ਐੱਚਐੱਸ ਫੂਲਕਾ, ਅਮਨ ਅਰੇੜਾ ਤੇ ਸਰਵਜੀਤ ਕੌਰ ਮਾਣੂਕੇ ਨੇ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ। ਪਰ ਉਹ ਨਹੀਂ ਮੰਨੇ ਸ਼ਾਇਦ ਉਹ ਪਾਰਟੀ ਨੂੰ ਤੋੜਨ ਦਾ ਪੂਰਾ ਮਨ ਬਣਾ ਚੁੱਕੇ ਹਨ। ਇਸ ਲਈ ਉਨ੍ਹਾਂ ਨੇ ਹੁਣ ਪੱਗ ਦਾ ਰੰਗ ਵੀ ਹਰਾ ਕਰ ਲਿਆ ਹੈ। ਛੇਤੀ ਹੀ ਉਹ ਬੈਂਸ ਭਰਾਵਾਂ ਨਾਲ ਮਿਲ ਕੇ ਇੱਕ ਨਵੀਂ ਧਿਰ ਬਣਾਉਣ ਦਾ ਵੀ ਐਲਾਨ ਕਰਨਗੇ।

 

ਉਨ੍ਹਾਂ ਨੇ ਖਹਿਰਾ ਲਈ ਪੰਜਾਬ ਨਹੀਂ ਸਗੋਂ ਸਿਰਫ ਪਦ ਵੱਡੇ ਹੋਣ ਦਾ ਦੋਸ਼ ਵੀ ਲਗਾਇਆ. ਇਹ ਪੁੱਛਣ 'ਤੇ ਕਿ ਪਾਰਟੀ ਨੇ ਜਿਵੇਂ ਹਰਨਾਮ ਖਾਲਸਾ, ਧਰਮਵੀਰ ਗਾਂਧੀ, ਸੁੱਚਾ ਸਿੰਗ ਛੋਟੋਪੁਰ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ, ਉਸੇ ਤਰ੍ਹਾਂ ਖਹਿਰਾ ਨੂੰ ਵੀ ਕਿਉਂ ਨਹੀਂ ਅਜੇ ਤੱਕ ਕੱਢਿਆ ਤਾਂ ਮਾਨ ਨੇ ਕਿਹਾ ਕਿ ਪਾਰਟੀ ਨੂੰੰ ਉਮੀਦ ਸੀ ਕਿ ਉਹ ਛੇਤੀ ਹੀ ਪਾਰਟੀ ਲਾਇਨ ਉੱਤੇ ਵਾਪਸ ਆ ਜਾਣਗੇ। ਪਰ ਹੁਣ ਜੋ ਕੁਝ ਉਹ ਕਰ ਰਹੇ ਹਨ, ਮੈਨੂੰ ਨੀ ਲੱਗਦਾ ਦਿ ਉਹ ਕਦੇ ਵਾਪਸ ਆਉਣਗੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aam aadmi party will soon expel rebel sukhpal khaira said bhagwant maan