ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ ਲੋਕ ਸਭਾ ਸੀਟ ਤੋਂ ਡਾ.ਬਲਵੀਰ ਸਿੰਘ ਹੋ ਸਕਦੇ ਨੇ ਆਪ ਉਮੀਦਵਾਰ

ਪਟਿਆਲਾ ਲੋਕ ਸਬਾ ਸੀਟ ਤੋਂ ਡਾ.ਬਲਵੀਰ ਸਿੰਘ ਹੋ ਸਕਦੇ ਨੇ ਆਪ ਉਮੀਦਵਾਰ

ਆਮ ਆਦਮੀ ਪਾਰਟੀ ਦੇ ਸੂਬਾ ਕੋ-ਕਨਵੀਨਰ ਡਾ.ਬਲਵੀਰ ਸਿੰਘ ਨੇ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਕਈ ਮਹੀਨੀਆਂ ਤੱਕ ਪਾਰਟੀ ਦੀ ਸੂਬਾ ਇਕਾਈ  ਨੂੰ ਕਿਸੇ ਨਾ ਕਿਸੇ ਚਰਚਾ ਵਿੱਚ ਪਾਈ ਰੱਖਿਆ। ਪਰ ਪਿਛਲੇ ਕੁਝ ਮਹੀਨਿਆਂ ਤੋਂ ਉਹ ਬਿਲਕੁਲ ਹੀ ਸ਼ਾਤ ਹੋ ਗਏ ਹਨ। ਅੱਖਾਂ ਦੇ ਡਾਕਟਰ ਬਲਵੀਰ ਸਿੰਘ ਉਸ ਵੇਲੇ ਤੋਂ ਸ਼ਾਤ ਨਜ਼ਰ ਆ ਰਹੇ ਹਨ, ਜਦੋਂ ਤੋਂ ਪਾਰਟੀ ਨੇ ਬੁਢਲਾਢਾ ਵਿਧਾਇਕ ਬੁੱਧ ਰਾਮ ਦੀ ਅਗਵਾਈ ਵਿੱਚ 22 ਮੈਂਬਰਾਂ ਦੀ ਕੋਰ ਕਮੇਟੀ ਦਾ ਐਲਾਨ ਕੀਤਾ ਹੈ। ਬਲਵੀਰ ਸਿੰਘ ਵੀ ਇਸ ਟੀਮ ਦਾ ਹਿੱਸਾ ਬਣਾਏ ਗਏ ਹਨ।

 

ਇਹ 22 ਮੈਂਬਰ ਕਮੇਟੀ ਹੀ ਹੁਣ ਪਾਰਟੀ ਦੇ ਵੱਡੇ ਫੈਸਲੇ ਲੈ ਰਹੀ ਹੈ. ਦੱਸਿਆ ਜਾ ਰਿਹਾ ਹੈ ਕਿ ਸਿੰਘ ਪਹਿਲਾਂ ਤਾਂ ਵਿਪਾਸਨਾ ( ਦਿਮਾਗੀ ਸਾਤੀ ਲਈ ਧਿਆਨ) ਉੱਤੇ ਚਲ ਗਏ।  ਫਿਰ ਉਨ੍ਹਾਂ ਦਾ ਫ਼ੋਨ ਵੀ ਜਾ ਤਾਂ ਬੰਦ ਰਿਹਾ ਜਾਂ ਫਿਰ ਆਊਟ ਆਫ ਰੀਚ ਰਿਹਾ। ਇੱਕ ਪਾਰਟੀ ਆਗੂ ਨੇ ਦੱਸਿਆ ਕਿ ਉਹ ਚੰਗਾ ਮਹਿਸੂਸ ਨਹੀਂ ਕਰ ਰਹੇ ਸਨ।

 

ਬਲਵੀਰ ਸਿੰਘ ਜੋ 2017 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ  ਅਮਰਿੰਦਰ ਸਿੰਘ ਦੇ ਵਿਰੁੱਧ ਪਟਿਆਲਾ ਸ਼ਹਿਰੀ ਸੀਟ ਤੋਂ ਲੜੇ ਸਨ, ਭਾਵੇਂ ਹੁੁਣ ਸਿਆਸੀ ਤੌਰ ਉੱਤੇ ਜ਼ਿਆਦਾ ਐਕਟਿਵ ਨਹੀਂ ਹਨ। ਪਰ ਉਹ ਸਿਆਸੀ ਦ੍ਰਿਸ਼ ਤੋਂ ਪੂਰੀ ਤਰ੍ਹਾਂ ਨਾਲ ਅਜੇ ਆਊਟ ਨਹੀਂ ਹੋਏ ਹਨ। ਜੋ ਪਾਰਟੀ ਦੇ ਅੰਦਰੂਨੀ ਸ਼ੂਤਰਾਂ ਦੀ ਮੰਨੀਏ ਤਾਂ ਬਲਵੀਰ ਸਿੰਘ ਦਾ ਨਾਮ ਉਨ੍ਹਾਂ ਲੋਕਾਂ ਦੀ ਲਿਸਟ ਵਿੱਚ ਸ਼ਾਮਿਲ ਹੈ, ਜਿਨ੍ਹਾਂ ਨੂੰ ਪਟਿਆਲਾ ਲੋਕ ਸਬਾ ਸੀਟ ਤੋਂ ਪਾਰਟੀ ਉਮੀਦਵਾਰ ਬਣਾ ਸਕਦੀ ਹੈ। ਇਹ ਚਰਚਾ ਹੁਣ ਜ਼ੋਰ ਫੜ ਚੁੱਕੀ ਹੈ। ਭਗਵੰਤ ਮਾਨ ਵੀ ਪਟਿਆਲਾ ਸੀਟ ਲਈ ਉਮੀਦਵਾਰ ਪੱਕਾ ਹੋਣ ਦੀ ਗੱਲ ਕਹਿ ਚੁੱਕੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aap co convener balbir singh may get party ticket from Patiala parliamentary constituency