ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮ ਆਦਮੀ ਪਾਰਟੀ ਨੇ 37 ਸਾਲਾ ਨੌਜਵਾਨ ਨੂੰ ਬਣਾਇਆ ਮੁੱਖ ਮੰਤਰੀ ਉਮੀਦਵਾਰ

ਆਮ ਆਦਮੀ ਪਾਰਟੀ

1 / 2ਆਮ ਆਦਮੀ ਪਾਰਟੀ

ਕੋਮਲ ਹੁਪੈਂਡੀ

2 / 2ਕੋਮਲ ਹੁਪੈਂਡੀ

PreviousNext

ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਉੱਤਰੀ ਆਮ ਆਦਮੀ ਪਾਰਟੀ (ਆਪ) ਨੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦੇ ਤੌਰ 'ਤੇ ਇੱਕ  ਆਦਿਵਾਸੀ ਨੌਜਵਾਨ ਨੂੰ ਪੇਸ਼ ਕੀਤਾ ਹੈ। ਇਸ ਨਾਲ ਪਾਰਟੀ ਨਕਸਲ ਪ੍ਰਭਾਵਿਤ ਛਤੀਸਗੜ੍ਹ ਵਿੱਚ ਅਨੁਸੂਚਿਤ ਜਨਜਾਤੀ ਦੀਆਂ ਵੋਟਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

 

ਛੱਤੀਸਗੜ੍ਹ 'ਚ ਆਪ ਨੇ ਸਾਰੀਆਂ 90 ਸੀਟਾਂ ਉੱਤੇ ਲੜਨ ਦਾ ਐਲਾਨ ਕੀਤਾ ਹੈ। ਅਜੇ ਤੱਕ 84 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਦੇ ਦਫਤਰ ਦੇ ਦਾਅਵੇਦਾਰ ਵਜੋਂ 37 ਸਾਲਾ ਕੋਮਲ ਹੁਪੈਂਡੀ ਨੂੰ ਪੇਸ਼ ਕਰਦੇ ਹੋਏ, ਹੋਰ ਸਿਆਸੀ ਪਾਰਟੀਆਂ ਨੂੰ ਹੈਰਾਨ ਕਰ ਦਿੱਤਾ ਹੈ। ਹੁਪੈਂਡੀ ਰਾਜ ਦੇ ਨਕਸਲ ਪ੍ਰਭਾਵਿਤ ਕੰਗਰ ਜ਼ਿਲੇ ਦੇ ਮੁੰਗਵਾਲ ਪਿੰਡ ਦੇ ਵਾਸੀ ਹਨ। 'ਆਪ' ਦੇ ਸੀਨੀਅਰ ਆਗੂ ਗੋਪਾਲ ਰਾਏ ਨੇ ਬੁੱਧਵਾਰ ਨੂੰ ਕਿਹਾ ਕਿ ਕੋਮਲ ਰਾਜ ਦੇ ਮੁੱਖ ਮੰਤਰੀ ਅਹੁਦੇ ਲਈ ਸਭ ਤੋਂ ਘੱਟ ਉਮਰ ਦੇ ਉਮੀਦਵਾਰ ਹਨ। ਹੁਪੇਂਡੀ, ਜੋ ਕਿ ਇਤਿਹਾਸ ਵਿੱਚ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਚੁੱਕੇ ਹਨ, ਨੇ ਕੋ-ਆਪਰੇਟਿਵ ਐਕਸਟੈਨਸ਼ਨ ਅਫਸਰ ਦੇ ਅਹੁਦੇ 'ਤੇ ਵੀ ਕੰਮ ਕੀਤਾ ਹੈ। ਉਹ 2016 ਵਿੱਚ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਕੇ 'ਆਪ' ਦੇ ਮੈਂਬਰ ਬਣ ਗਏ।

 

ਕੋਮਲ ਹੁਪੈਂਡੀ

ਰਾਏ ਨੇ ਦੱਸਿਆ ਕਿ ਹੁਪੈਂਡੀ ਨੇ ਦੋ ਕਿਤਾਬਾਂ ਲਿਖੀਆਂ ਹਨ ਅਤੇ ਰਾਜ ਵਿੱਚ ਕਬਾਇਲੀ ਲੋਕਾਂ ਲਈ ਹੁਲਕੀ ਤਿਉਹਾਰ, ਕੋਲਾਂਗ ਫੈਸਟੀਵਲ ਅਤੇ ਪਰਰਾ ਜਾਲਸਾ ਦੀ ਸ਼ੁਰੂਆਤ ਵੀ ਕੀਤੀ ਹਨ। ਹੁਪੈਂਡੀ ਕਬਾਇਲੀ ਨੌਜਵਾਨਾਂ ਨੂੰ ਪ੍ਰਤੀਯੋਗੀ ਪ੍ਰਿਖਿਆਵਾਂ ਦੀ ਤਿਆਰੀ ਵੀ ਕਰਵਾਉਂਦੇ ਹਨ ਅਤੇ ਸ਼ਰਾਬ ਖ਼ਿਲਾਫ਼ ਇੱਕ ਅੰਦੋਲਨ ਦਾ ਆਯੋਜਨ ਵੀ ਕੀਤਾ ਹੈ।

 

'ਆਪ' ਦੇ ਸੂਬਾਈ ਕਨਵੀਨਰ ਠਾਕੁਰ ਨੇ ਕਿਹਾ ਕਿ ਛੱਤੀਸਗੜ੍ਹ ਨੂੰ ਕਬਾਇਲੀ ਅਤੇ ਆਦਿਵਾਸੀ ਪ੍ਰਭਾਵਿਤ ਖੇਤਰਾਂ ਦੇ ਵਿਕਾਸ ਲਈ ਬਣਾਇਆ ਗਿਆ ਸੀ। ਪਰ ਅਜੇ ਤੱਕ ਇਹ ਨਹੀਂ ਹੋਇਆ ਹੈ. ਸਾਡੀ ਪਾਰਟੀ ਸੂਬੇ ਵਿਚ ਕਬਾਇਲੀ ਇਲਾਕਿਆਂ ਦਾ ਵਿਕਾਸ ਕਰਨਾ ਚਾਹੁੰਦੀ ਹੈ। ਮੁੱਖ ਮੰਤਰੀ ਦੇ ਅਹੁਦੇ ਲਈ ਆਦਿਵਾਸੀ ਨੌਜਵਾਨ ਨੂੰ ਲਿਆਇਆ ਗਿਆ ਹੈ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ, ਆਪ ਨੇ 11 ਸੀਟਾਂ ਵਿੱਚੋਂ 10 ਸੀਟਾਂ 'ਤੇ ਚੋਣ ਲੜੀ ਪਰ ਆਪਣਾ ਖਾਤਾ ਨਹੀਂ ਖੋਲ੍ਹ ਸਕੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP madeaadivasi youth chief minister candidate in the Chhattisgarh