ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਂਧੀ ਅਤੇ ਖਾਲਸਾ ਨੂੰ ਆਮ ਆਦਮੀ ਪਾਰਟੀ 'ਚ ਵਾਪਸ ਲਿਆਉਣ ਲਈ ਫਿਰ ਉੱਠੀ ਆਵਾਜ਼

ਗਾਂਧੀ ਅਤੇ ਖਾਲਸਾ

ਆਮ ਆਦਮੀ ਪਾਰਟੀ ਪੰਜਾਬ ਇਕਾਈ ਚ ਕੁਝ ਵੀ ਸਹੀ ਨਹੀਂ ਚੱਲ ਰਿਹਾ। ਪਾਰਟੀ ਦੇ ਸਹਿ-ਪ੍ਰਧਾਨ ਡਾ.ਬਲਵੀਰ ਸਿੰਘ ਦੇ ਫੈਸਲਿਆਂ ਦਾ ਵਿਰੋਧ ਕਰਦੇ ਹੋਏ 16 ਆਪ ਆਗੂਆਂ ਨੇ ਸੁਪਰੀਮੋ ਕੇਜਰੀਵਾਲ ਨੂੰ ਅਸਤੀਫਾ ਦਿੱਲੀ ਭੇਜ ਦਿੱਤਾ। ਜਿਸ ਤੋਂ ਬਾਅਦ ਪਾਰਟੀ ਦੇ ਲੀਡਰਾਂ ਵਿਚਾਲੇ ਹੀ ਆਪਸੀ ਟਕਰਾਵ ਹੁੰਦੀ ਨਜ਼ਰ ਆ ਰਹੀ ਹੈ।

 

ਇਸੇ ਵਿਚਾਲੇ ਦਾਖਾ ਤੋਂ ਆਪ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਪਾਰਟੀ ਅੱਗੇ ਨਵੀਂ ਮੰਗ ਰੱਖ ਦਿੱਤੀ ਹੈ। ਫੂਲਕਾ ਨੇ ਕਿਹਾ ਹੈ ਕਿ ਪਾਰਟੀ ਨੂੰ ਪਟਿਆਲਾ ਤੋਂ ਸੰਸਦ ਮੈਂਬਰ ਡਾ.ਧਰਮਵੀਰ ਗਾਂਧੀ ਅਤੇ ਫਤਹਿਗੜ੍ਹ ਸਾਹਿਬ ਤੋਂ ਸੰਸਦ ਹਰਿੰਦਰ ਸਿੰਘ ਖਾਲਸਾ ਦੀ ਪਾਰਟੀ ਵਿੱਚ ਵਾਪਸੀ ਦੇ ਯਤਨ ਕਰਨ ਚਾਹੀਦੇ ਹਨ।  ਫੂਲਕਾ ਨੇ ਕਿਹਾ,"ਦੋਵੇਂ ਹੀ ਸੀਨੀਅਰ ਆਗੂ ਹਨ, ਗਾਂਧੀ ਬਹੁਤ ਵਧੀਆ ਕੰਮ ਕਰ ਹਨ।  ਜ਼ਰੂਰ ਯਤਨ ਕਰਨੇ ਚਾਹੀਦੇ ਹਨ ਕਿ ਦੋਵਾਂ ਦੀ ਪਾਰਟੀ ਵਿੱਚ ਵਾਪਸੀ ਹੋ ਜਾਵੇ।"

 

ਜਦੋਂ ਫੂਲਕਾ ਤੋਂ ਪਾਰਟੀ ਤੇ ਆਈ ਨਵੀਂ ਮੁਸੀਬਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।

 

ਗਾਂਧੀ ਅਤੇ ਖਾਲਸਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਾ ਕੇ ਤਿੰਨ ਸਾਲ ਪਹਿਲਾਂ ਪਾਰਟੀ 'ਚੋਂ ਬਰਖਾਸਤ ਕਰ ਦਿੱਤਾ ਗਿਆ ਸੀ। ਪਿਛਲੇ ਮਹੀਨੇ ਹੀ ਕਈ ਹੋਰ ਆਪ ਆਗੂਆਂ ਨੇ ਵੀ ਦੋਵਾਂ ਨੂੰ ਮਨਾਉਣ ਦੀ ਗੱਲ ਕਹੀ ਸੀ।ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਹਾ ਸੀ ਕਿ ਪਾਰਟੀ ਨੂੰ ਗਾਂਧੀ ਨਾਲ ਮਤਭੇਦ ਦੂਰ ਕਰ ਲੈਣੇ ਚਾਹੀਦੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aap MLA HS Phoolka said the party should try to bring back suspended gandhi and khalsa