ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਪ ਦੀ ਖ਼ੁਦਮੁਖਤਿਆਰੀ- ਚੱਲ ਤੋੜ ਹੀ ਦਿੰਨੇ ਆ ਏਂਦਾਂ ਨਿੱਤ ਟੁੱਟ-ਟੁੱਟ ਕੇ.....

ਆਮ ਆਦਮੀ ਪਾਰਟੀ ਦੇ ਹਾਲਾਤ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿਚਾਲੇ ਏਕੇ ਨੂੰ ਲੈ ਕੇ ਹੋਈ ਗੱਲਬਾਤ ਦੇ ਕੁਝ ਘੰਟਿਆਂ ਬਾਅਦ ਹੀ ਦੋਵੇਂ ਧੜੇ ਇੱਕ-ਦੂਜੇ ਉੱਤੇ ਨਿਸ਼ਾਨੇ ਲਾਉਣ ਦੇ ਕੰਮ ਵਿੱਚ ਰੁਝ ਗਏ। ਦੋਵਾਂ ਧੜਿਆਂ ਨੇ ਇੱਕ-ਦੂਜੇ ਵੱਲ ਤੀਰ ਚਲਾਉਣ ਨੂੰ ਆਪਣੀ ਪਸੰਦ ਦੀ ਖੇਡ ਬਣਾ ਰੱਖਿਆ ਹੈ।

 

ਪਾਰਟੀ ਦੇ ਦਿੱਲੀ ਲੀਡਰਸ਼ਿੱਪ ਹਮਾਇਤੀ ਧੜੇ ਨੇ ਬਾਗ਼ੀ ਧੜੇ ਉੱਤੇ ਦੋਸ਼ ਲਗਾਏ ਕਿ ਖ਼ੁਦਮੁਖਤਿਆਰੀ ਦੀ ਆੜ ਵਿੱਚ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਲਈ ਪਾਰਟੀ ਦੇ ਸੂਬਾ ਪ੍ਰਧਾਨ ਦੀ ਕੁਰਸੀ ਮੰਗੀ ਜਾ ਰਹੀ ਹੈ। ਦੂਜੇ ਪਾਸੇ 'ਮੁਖਤਿਆਰੀ ਗਰੁੱਪ' ਦੇ ਮੁਖੀ ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਲੜਾਈ ਕਿਸੇ ਅਹੁਦੇ ਦੀ ਲੜਾਈ ਨਹੀਂ ਹੈ। ਇਹ ਲ਼ੜਾਈ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਸੂਬਾ ਇਕਾਈ ਨੂੰ ਚਲਾਉਣ ਦੀ ਹੈ।

 

ਸਾਬਕਾ ਵਿਰੋਧੀ ਧਿਰ ਨੇਤਾ ਨੇ ਕਿਹਾ ਕਿ ਤੁਸੀਂ ਸਾਨੂੰ ਲੜਾਉਣ ਦੀ ਕੋਸ਼ਿਸ ਕਰ ਰਹੇ ਹੈ। ਦੋਵੇਂ ਧੜੇ ਪਿਛਲੇ 3 ਮਹੀਨਿਆਂ ਤੋਂ ਇੱਕ-ਦੂਜੇ ਨਾਲ ਝਗੜ ਰਹੇ ਹਨ, ਪਰ ਦੋਵਾਂ ਧੜਿਆਂ 'ਚੋਂ ਕੋਈ ਵੀ ਝੁਕਣ ਲਈ ਤਿਆਰ ਨਹੀਂ ਹੈ। ਹੁਣ ਸੁਖਪਾਲ ਖਹਿਰਾ ਨੇ ਪਾਰਟੀ ਨੂੰ 8 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਉਹ ਆਪਣੇ ਨਵੇਂ ਮੋਰਚੇ ਦਾ ਐਲਾਨ ਕਰਨਗੇ। ਇਸ ਤੋਂ ਇਲਾਵਾ ਕੱਲ੍ਹ ਪਾਰਟੀ ਸੁਪਰੀਮੋ ਕੇਜਰੀਵਾਲ ਵੀ ਚੰਡੀਗੜ੍ਹ ਆ ਰਹੇ ਨੇ ਤੇ ਉਹ ਕੋਈ ਵੱਡਾ ਐਲਾਨ ਕਰ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aap punjab factions squabbling for months do they any instigation now