ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਪਾਲ ਖਹਿਰਾ ਦਾ ਟੈਲੀਵਿਜ਼ਨ ਕੈਮਰਿਆਂ ਨਾਲ ਗੂੜ੍ਹਾ ਪਿਆਰ

ਸੁਖਪਾਲ ਖਹਿਰਾ

ਆਮ ਆਦਮੀ ਪਾਰਟੀ ਤੋਂ ਬਰਖਾਸਤ ਕੀਤੇ ਗਏ ਨੇਤਾ ਸੁਖਪਾਲ ਸਿੰਘ ਖਹਿਰਾ 'ਪੇਸ਼ ਹੈ ਅੱਜ ਦਾ ਵਿਚਾਰ' ਰਾਜਨੀਤੀ ਵਾਲੀ ਸ਼ੈਲੀ ਦੇ ਮਾਲਕ ਹਨ। ਪ੍ਰੈਸ ਕਾਨਫਰੰਸਾਂ ਰੱਖਣ ਜਾਂ ਆਨਲਾਈਨ ਆਪਣੇ ਵੀਡਿਓਜ਼ ਪੋਸਟ ਕਰਨ ਵਿੱਚ ਤਾਂ ਖਹਿਰਾ ਨਵੇਂ ਹੀ ਰਿਕਾਰਡ ਬਣਾਉਣ ਵਿੱਚ ਜੁਟੇ ਹੋਏ ਹਨ।

 

ਖਹਿਰਾ ਨੇ ਸ਼ਾਇਦ ਪਿਛਲੇ 18 ਮਹੀਨਿਆਂ ਵਿੱਚ ਸੂਬੇ ਦੇ ਕਿਸੇ ਵੀ ਹੋਰ ਸਿਆਸੀ ਲੀਡਰ ਨਾਲੋਂ ਜ਼ਿਆਦਾ ਪ੍ਰੈੱਸ ਕਾਨਫਰੰਸਾਂ ਦਾ ਆਯੋਜਨ ਕੀਤਾ ਹੈ।

 

ਖਹਿਰਾ ਦੀ ਪਿਛਲੀ ਪ੍ਰੈਸ ਕਾਨਫ਼ਰੰਸ ਦੌਰਾਨ ਇੱਕ ਟੀ ਵੀ ਰਿਪੋਰਟਰ ਨੇ ਭੁਲੱਥ ਐਮ.ਐਲ.ਏ ਨੂੰ ਕਿਹਾਾ ਕਿ ਜਦੋਂ ਵੀ ਉਹ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹਨ, ਉਨ੍ਹਾਂ ਦਾ ਸਾਰਾ ਧਿਆਨ ਟੈਲੀਵਿਜ਼ਨ ਕੈਮਰਿਆਂ 'ਤੇ ਕੇਂਦਰਤ ਹੁੰਦਾ ਹੈ ਜਿਵੇਂ ਕਿ ਕੋਈ ਪੱਤਰਕਾਰ ਉੱਥੇ ਮੌਜੂਦ ਹੀ ਨਹੀਂ ਹੈ। ਪੱਤਰਕਾਰ ਨੂੰ ਜਵਾਬ ਦਿੰਦੇ ਹੋਏ ਖਹਿਰਾ ਨੇ ਕਿਹਾ ਕਿ " ਮੈਂ ਕੈਮਰਿਆਂ ਵੱਲ ਦੇਖ ਕੇ ਸੂਬੇ ਦੇ ਲੋਕਾਂ ਨਾਲ ਗੱਲ ਕਰਦਾ ਹਾਂ.।ਹਾਲਾਂਕਿ ਕੁਝ ਦੇਰ ਬਾਅਦ ਆਮ ਆਦਮੀ ਪਾਰਟੀ  ਤੋਂ ਮੁਅੱਤਲ ਕੀਤੇ ਗਏ ਖਹਿਰਾ ਨੂੰ ਸ਼ਾਇਦ ਅਹਿਸਾਸ ਹੋ ਗਿਆ ਕਿ ਉਹ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਹਨ, ਸੋਸ਼ਲ ਮੀਡੀਆ 'ਤੇ ਲਾਇਵ ਹੋਣ ਨਹੀਂ ਜਾ ਰਹੇ।

 

ਬਾਅਦ ਵਿੱਚ ਖਹਿਰਾ ਨੇ ਕੈਮਰਿਆਂ ਤੋਂ ਥੋੜ੍ਹਾ ਜਿਹਾ ਧਿਆਨ ਹਟਾ ਕੇ ਪੱਤਰਕਾਰਾਂ ਨੂੰ ਵੀ ਸੰਬੋਧਿਤ ਕੀਤਾ ਤੇ ਸ਼ੁਰੂਆਤੀ ਟਿੱਪਣੀਆਂ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aap rebel sukhpal khaira and his love for cameras