ਸੁਖਪਾਲ ਸਿੰਘ ਖਹਿਰਾ ਨੂੰ ਹਟਾਉਣ ਤੋਂ ਬਾਅਦ ਆਪ ਦੀ ਪੰਜਾਬ ਇਕਾਈ ਵਿਚ ਵਿਵਾਦ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਹੈ। ਹੁਣ ਦਿੱਲੀ ਹਾਈਕਮਾਨ ਨੂੰ ਵੀ ਅੰਦਾਜ਼ਾ ਹੋ ਗਿਆ ਹੈ ਕਿ ਹਾਲਾਤ ਵਿਗੜ ਰਹੇ ਹਨ। ਸੁਖਪਾਲ ਸਿੰਘ ਖਹਿਰਾ ਪਾਰਟੀ ਵਰਕਰਾਂ ਦੇ ਰੂਬੁਰੂ ਹੋ ਰਹੇ ਹਨ।
ਖਹਿਰਾ ਦੇ ਸਿਆਸੀ ਕੱਦ ਨੂੰ ਵੇਖਦੇ ਹੋਏ ਇਸ ਕਾਰਵਾਈ ਨੂੰ ਵੀ ਪਾਰਟੀ ਨੂੰ ਕਮਜੋਰ ਕਰ ਦੇਣ ਵਾਲਾ ਕਦਮ ਮੰਨਿਆ ਜਾ ਰਿਹਾ ਹੈ। ਹੁਣ ਇਸ ਮੁੱਦੇ ਦੇ ਹੱਲ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਹੈ. ਇਹ ਮੀਟਿੰਗ 6 ਵਜੇ ਰੱਖੀ ਗੀ ਹੈ, ਜਿਸ ਵਿਚ ਖਹਿਰਾ ਸਮੇਤ ਸਾਰੇ ਵਿਧਾਇਕਾਂ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਹੈ।
ਇਸਤੋਂ ਪਹਿਲਾਂ ਕੇਜਰੀਵਾਲ ਨੇ ਕੁਝ ਹੋਰ ਪਾਰਟੀ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਜਿਸਤੋਂ ਬਾਅਦ ਪੂਰੀ ਪਾਰਟੀ ਦੀ ਮੀਟਿੰਗ ਬੁਲਾਏ ਜਾਣ ਦਾ ਫੈਸਲਾ ਲਿਆ ਗਿਆ. ਬਾਕੀ ਜਾਣਕਾਰੀ ਛੇਤੀ ਹੀ ਅੱਪਡੇਟ ਕੀਤੀ ਜਾਵੇਗੀ।