ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਪਾਲ ਚੀਮਾ ਨੇ ਖਹਿਰਾ ਧੜੇ ਦੇ ਵਿਧਾਇਕਾਂ ਖ਼ਿਲਾਫ਼ ਕੀਤੀ ਕਾਰਵਾਈ

ਹਰਪਾਲ ਚੀਮਾ

ਪੰਜਾਬ ਦੇ ਨਵੇਂ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਵਿਧਾਨ ਸਭਾ ਵਿੱਚ ਚੀਫ਼ ਵਹਿਪ ਨੂੰ ਬਦਲ ਦਿੱਤਾ ਹੈ। ਕੋਟਕਪੁਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਜੋ ਪਹਿਲਾਂ ਸਿਰਫ਼ ਵਹਿਪ ਸਨ ਨੂੰ ਹੁਣ ਚੀਫ਼ ਵਹਿਪ ਘੋਸ਼ਿਤ ਕਰ ਦਿੱਤਾ ਗਿਆ ਹੈ।

 

ਪਾਰਟੀ ਤੋਂ ਬਾਗ਼ੀ ਚੱਲ ਰਹੇ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਪਹਿਲਾਂ ਚੀਪ਼ ਵਹਿਪ ਸਨ। ਪਰ ਹੁਣ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਫੈਸਲੇ ਨੂੰ ਬਾਗ਼ੀ ਗੁੱਟ ਖ਼ਿਲਾਫ਼ ਕਾਰਵਾਈ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।ਰੂਪਨਗਰ ਤੋਂ MLA ਅਮਰਜੀਚ ਸੰਦੋਆ ਨੂੰ ਭਦੌੜ MLA ਪਿਰਮਲ ਸਿੰਘ ਦੀ ਥਾਂ 'ਤੇ ਵਹਿਪ ਐਲਾਨਿਆ ਗਿਆ ਹੈ। ਇਹ ਦੋਵੇਂ MLA ਖਹਿਰਾ ਦੇ ਗੁੱਟ ਨਾਲ ਜੁੜੇ ਹੋਏ ਸਨ।

 

ਮਾਨਸ਼ਾਹੀਆ ਨੇ ਇਸ ਫੈਸਲੇ ਨੂੰ ਗ਼ਲਤ ਦੱਸਦੇ ਹੋਇਆ ਕਿਹਾ ਕਿ ਮੇਰੇ ਨਾਲ ਇਹ ਫ਼ੈਸਲਾ ਲੈਣ ਤੋਂ ਪਹਿਲਾਂ ਗੱਲ ਤੱਕ ਨਹੀਂ ਕੀਤੀ ਗਈ। ਹਾਲਾਂਕਿ ਬਠਿੰਡਾ ਪੇਂਡੂ ਸੀਟ ਤੋਂ MLA ਰੁਪਿੰਦਰ ਕੋਰ ਰੂਬੀ ਵੀ ਵਹਿਪ ਦੇ ਤੌਰ ਤੇ ਬਣੇ ਰਹਿਣਗੇ। ਚੀਮਾ ਨੇ ਕਿਹਾ ਕਿ ਅਸੀਂ ਇਸ ਫੈਸਲੇ ਬਾਰੇ ਸਪੀਕਰ ਨੂੰ ਦੱਸ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aap takes action action rebel mla of punjab unit