ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮ ਆਦਮੀ ਪਾਰਟੀ ਹਰਿਆਣਾ ਦੀਆਂ ਸਾਰੀਆਂ 90 ਸੀਟਾਂ ਤੇ ਲੜੂ ਚੋਣ

ਭਾਜਪਾ ਨਾ ਹਿੰਦੂਆਂ ਦੀ ਸਕੀ ਨਾ ਹੀ ਮੁਸਲਮਾਨਾਂ ਦੀ- ਕੇਜਰੀਵਾਲ

ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ 'ਤੇ ਵਰ੍ਹਦੇ ਹੋਏ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨਾ ਤਾਂ ਹਿੰਦੂਆਂ ਦੀ ਸਕੀ ਹੈ ਨਾ ਹੀ ਮੁਸਲਮਾਨਾਂ ਦੀ। ਭਾਜਪਾ ਦਾ ਮੁੱਖ ਉਦੇਸ਼ ਹੈ ਸੱਤਾ ਬਣੇ ਰਹਿਣਾ। ਕੇਜਰੀਵਾਲ  ਹਰਿਆਣਾ ਦੇ ਜਿੰਦ ਵਿਚ ਮੀਡੀਆ ਵਾਲਿਆਂ ਨਾਲ ਗੱਲ ਕਰ ਰਹੇ ਸਨ।

 

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਪਾਕਿਸਤਾਨ ਪਿਛਲੇ 70 ਸਾਲਾਂ ਤੋਂ ਭਾਰਤ ਨੂੰ ਵੰਡਣ ਵਿੱਚ ਅਸਫਲ ਰਿਹਾ ਹੈ। ਬੀਜੇਪੀ ਸਰਕਾਰ ਨੇ ਪਿਛਲੇ ਚਾਰ ਸਾਲਾਂ 'ਚ ਹੀ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਸ਼ਾਂਤੀ ਅਤੇ ਭਾਈਚਾਰੇ ਨੂੰ ਤੋੜ ਦਿੱਤਾ।

 

ਉਨ੍ਹਾਂ ਨੇ ਅੱਗੇ ਕਿਹਾ ਕਿ ਭਾਜਪਾ ਸਿਰਫ ਸੱਤਾ 'ਚ ਬਣੇ ਰਹਿਣਾ ਚਾਹੁੰਦੀ ਹੈ ਤੇ ਸੂਬੇ ਲਈ ਕਿਸੇ ਵੀ ਤਰ੍ਹਾਂ ਦੇ ਵਿਕਾਸ ਬਾਰੇ ਨਹੀਂ ਸੋਚਣਾ ਚਾਹੁੰਦਾ। "ਛੇਤੀ ਹੀ ਮੈਨੂੰ ਸੋਨੀਪਤ ਦੇ ਨਰਿੰਦਰ ਸਿੰਘ ਬਾਰੇ ਪਤਾ ਲੱਗਾ, ਜੋ ਦੇਸ਼ ਲਈ ਸ਼ਹੀਦ ਹੋਏ ਸਨ, ਮੈਂ ਪਰਿਵਾਰ ਦੇ ਮੈਂਬਰਾਂ ਦਾ ਦੌਰਾ ਕੀਤਾ ਅਤੇ ਸਾਡੀ ਸਕੀਮ ਅਨੁਸਾਰ 1 ਕਰੋੜ ਰੁਪਏ ਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਘੋਸ਼ਣਾ ਕੀਤੀ। ਮੇਰੇ ਦੌਰੇ ਤੋਂ ਪਹਿਲਾਂ ਭਾਜਪਾ ਦੇ ਇਕ ਵੀ ਮੰਤਰੀ ਨੇ ਪਿੰਡ ਦਾ ਦੌਰਾ ਨਹੀਂ ਕੀਤਾ, ਜੋ ਦਿਖਾਉਂਦਾ ਹੈ ਕਿ ਹਰਿਆਣਾ ਵਿੱਚ ਪਾਰਟੀ ਕਿੰਨੀ ਗੰਭੀਰ ਹੈ। ਮੇਰੀ ਫੇਰੀ ਤੋਂ ਬਾਅਦ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਨੇ ਪਰਿਵਾਰ ਦੇ ਮੈਂਬਰਾਂ ਦਾ ਦੌਰਾ ਕੀਤਾ ਤੇ 50 ਲੱਖ ਰੁਪਏ ਦੀ ਘੋਸ਼ਣਾ ਕੀਤੀ।

 

ਆਉਣ ਵਾਲੇ ਚੋਣਾਂ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, "ਆਪ  ਸਾਰੀਆਂ 90 ਵਿਧਾਨ ਸਭਾ ਸੀਟਾਂ 'ਤੇ ਹਰਿਆਣਾ ਵਿੱਚ ਚੋਣਾਂ ਲੜਨ ਲਈ ਤਿਆਰ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aap to contest over all 90 seats in haryana