ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਿੱਲਰੀਆਂ ਤੀਲਾਂ ਇਕੱਠੀਆਂ ਕਰਨ 'ਚ ਜੁਟਿਆ ਆਪ ਦਾ 'ਝਾੜੂ'

ਖਿੱਲਰੀਆਂ ਤੀਲਾਂ ਇਕੱਠੀਆਂ ਕਰਨ ਟਚ ਜੁਟਿਆ ਆਪ ਦਾ 'ਝਾੜੂ'

ਇਸਨੂੰ ਚਲਾਕੀ ਕਹੋ ਜਾਂ ਫਿਰ ਬਦਲੀ ਹੋਈ ਰਣਨੀਤੀ ਆਮ ਆਦਮੀ ਪਾਰਟੀ ਜਿਹੜੀ ਆਪਣੇ ਲੀਡਰਾਂ ਨੂੰ ਚਾਹ 'ਚੋਂ ਮੱਖੀ ਵਾਂਗ ਕੱਢ ਕੇ ਮਾਰਦੀ ਸੀ ਹੁਣ ਬਦਲੀ-ਬਦਲੀ ਨਜ਼ਰ ਆ ਰਹੀ ਹੈ. 

 

ਪਾਰਟੀ ਨਾਲੋਂ ਬਾਗ਼ੀ ਚੱਲ ਰਹੇ ਭੁੱਲਥ ਵਿਧਾਇਕ ਸੁਖਪਾਲ ਖਹਿਰਾ ਨੂੰ ਪਾਰਟੀ ਵਿੱਚੋਂ ਕੱਢਣ ਦੀ ਥਾਂ 'ਤੇ ਪਾਰਟੀ ਨਵੇਂ ਤਰੀਕੇ ਨਾਲ ਇਸ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ। ਖਹਿਰਾ ਨੇ ਖੁੱਲ੍ਹੇ ਤੌਰ 'ਤੇ ਪਾਰਟੀ ਲੀਡਰਸਿੱਪ ਨੂੰ ਚੁਣੋਤੀ ਪੇਸ਼ ਕੀਤੀ ਹੈ। ਖਹਿਰਾ ਪੰਜਾਬ ਇਕਾਈ ਲਈ ਖੁਦਮੁਖਤਿਆਰੀ ਦੀ ਲਗਾਤਾਰ ਮੰਗ ਕਰ ਰਹੇ ਹਨ।

 

ਪਰ ਪਾਰਟੀ ਦੇ ਕੌਮੀ ਮੁਖੀ ਅਰਵਿੰਦ ਕੇਜਰੀਵਾਲ, ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਤੇ ਸੂਬਾ ਸਹਿ-ਪ੍ਰਧਾਨ ਡਾ.ਬਲਵੀਰ ਸਿੰਘ ਲਗਾਤਾਰ ਆਪਸੀ ਮਤਭੇਦਾਂ ਨੂੰ ਦੂਰ ਕਰਨ ਦੀ ਗੱਲ ਕਹਿ ਰਹੇ ਹਨ। ਚੀਮਾ ਨੇ ਕਿਹਾ,' ਅਸੀਂ ਉਨ੍ਹਾਂ (ਬਾਗੀਆਂ) ਨੂੰ ਮਨਾਉਣ ਦੀ ਕੋਸ਼ਿਸ ਕਰ ਰਹੇ ਹਾਂ, ਦੋ-ਤਿੰਨ ਵਿਧਾਇਕ ਲਗਾਤਾਰ ਇਹ ਕੋਸ਼ਿਸ ਕਰ ਰਹੇ ਹਨ। 

 

ਪਰ ਖਹਿਰਾ ਜਿਨ੍ਹਾਂ ਨੇ ਵਿਰੋਧੀ ਧਿਰ ਆਗੂ ਦੀ ਕੁਰਸੀ ਖੁੱਸਣ ਤੋਂ ਬਾਅਦ ਬਗਾਵਤ ਕਰ ਦਿੱਤੀ ਸੀ ਅਜੇ ਵੀ ਉਡੀਕ ਵਿੱਚ ਹਨ। ਕਿਸੇ ਵੀ ਵੱਡੇ ਲੀਡਰ ਜਾਂ ਦਿੱਲੀ ਟੀਮ ਦੇ ਨੇੜਲੇ ਵਿਧਾਇਕ ਨੇ ਖਹਿਰਾ ਨਾਲ ਚੰਗੀ ਤਰ੍ਹਾਂ ਗੱਲਬਾਤ ਨਹੀਂ ਕੀਤੀ। ਬਾਗ਼ੀਆਂ ਨੇ ਤਾਂ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਖੁਦਮੁਖਤਿਆਰੀ ਤੋਂ ਘੱਟ ਕੁਝ ਵੀ ਨਹੀਂ ਚਾਹੀਦਾ। ਨਾਲ ਹੀ ਉਹ ਚਾਹੁੰਦੇ ਹਨ ਕਿ ਬਠਿੰਡਾ ਵਿਖੇ ਪਾਸ ਕੀਤੇ ਗਏ ਮਤੇ ਵੀ ਪ੍ਰਵਾਨ ਕੀਤੇ ਜਾਣ। 

 

ਸਿੱਧੀ ਗੱਲ ਇਹ ਹੈ ਕਿ ਪਾਰਟੀ ਨੂੰ ਖਹਿਰਾ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਨਹੀਂ ਹਨ, ਇਸੇ ਲਈ ਡੀਲ ਸਿਰੇ ਨਹੀਂ ਚੜ੍ਹ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAPs lip service ploy in dealing with dissenters led by Bholath MLA Sukhpal Singh Khaira