ਜੇ ਦੇਸ਼ ਵਿੱਚ ਹੁਣੇ ਲੋਕਸਭਾ ਚੋਣਾਂ ਹੋਣ ਤਾਂ ਐਨ.ਡੀ.ਏ. ਇੱਕ ਵਾਰ ਫਿਰ ਸੱਤਾ 'ਚ ਵਾਪਸ ਆਉਂਦੀ ਨਜ਼ਰ ਆ ਰਹੀ ਹੈ। ਸਰਵੇਖਣ ਵਿੱਚ ਐਨਡੀਏ ਨੂੰ 276 ਸੀਟਾਂ ਮਿਲਣ ਦੀ ਸੰਭਾਵਨਾ ਹੈ। ਲੋਕ ਸਭਾ ਵਿੱਚ ਬੀਜੇਪੀ ਸਭ ਤੋਂ ਵੱਡੀ ਪਾਰਟੀ ਹੋਵੇਗੀ. ਏਪੀਪੀ ਨਿਊਜ਼ ਤੇ ਸੀ ਵੋਟਰਾਂ ਸਰਵੇਖਣ ਵਿੱਚ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਕੁੱਲ 80 ਸੀਟਾਂ ਮਿਲਣ ਦਾ ਅਨੁਮਾਨ ਹੈ। ਇਸੇ ਤਰ੍ਹਾਂ ਯੂ.ਪੀ.ਏ. ਨੂੰ 112 ਸੀਟਾਂ ਮਿਲ ਸਕਦੀਆਂ ਹਨ. ਹੋਰ ਪਾਰਟੀਆਂ ਨੂੰ 155 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਯੂ.ਪੀ. ਵਿੱਚ ਭਾਜਪਾ ਨੂੰ ਮੁਸ਼ਕਲ
ਜੇ ਉੱਤਰ ਪ੍ਰਦੇਸ਼ ਵਿਚ ਐਸਪੀ-ਬਸਪਾ ਅਤੇ ਕਾਂਗਰਸ ਦਾ ਗਠਜੋੜ ਹੁੰਦਾ ਤਾਂ ਭਾਜਪਾ ਲਈ ਲੋਕ ਸਭਾ ਚੋਣਾਂਜਿੱਤਣਾ ਔਖਾ ਹੋ ਸਕਦਾ ਹੈ। ਸਰਵੇਖਣ ਅਨੁਸਾਰ, ਜੇ ਕਾਂਗਰਸ ਉੱਤਰ ਪ੍ਰਦੇਸ਼ ਵਿੱਚ ਗੱਠਜੋੜ ਵਿਚ ਸ਼ਾਮਲ ਹੋ ਜਾਂਦੀ ਹੈ, ਤਾਂ ਭਾਜਪਾ ਕੁੱਲ 80 ਸੀਟਾਂ ਵਿਚੋਂ 24 ਸੀਟਾਂ ਜਿੱਤ ਸਕਦੀ ਹੈ। 2014 ਵਿੱਚ ਕੁੱਲ 80 ਲੋਕ ਸਭਾ ਸੀਟਾਂ ਵਿੱਚੋਂ ਭਾਜਪਾ ਨੇ 73 ਸੀਟਾਂ ਜਿੱਤੀਆਂ ਸਨ।
ਯੂਪੀ ਵਿੱਚ ਜੇ ਐਸਪੀ+ਬਸਪਾ+ਕਾਂਗਰਸ ਨੇ ਗੱਠਜੋੜ ਬਣਾ ਲਿਆ ਤਾਂ
ਐਨਡੀਏ 24
ਯੂ.ਪੀ.ਏ.-56
ਹੋਰ - 00
ਜੇ ਗੱਠਜੋੜ ਵਿੱਚ ਬਸਪਾ ਸ਼ਾਮਿਲ ਨਾ ਹੋਈ ਤਾਂ.
ਭਾਜਪਾ -70
ਕਾਂਗਰਸ -2
ਹੋਰ- 8
ਬਸਪਾਤੇ ਸਮਾਜਵਾਦੀ ਪਾਰਟੀ ਦੇ ਗੱਠਜੋੜ ਵਿੱਚ ਕਾਂਗਰਸ ਨਾ ਹੋਈ ਤਾਂ
ਐਨਡੀਏ -36
UPA-02
ਐਸਪੀ-ਬਸਪਾ 42
ਬਿਹਾਰ: ਐਨਡੀਏ ਟੁੱਟ ਗਿਆ ਤਾਂ..
ਬਿਹਾਰ ਦੀਆਂ 40 ਲੋਕ ਸਭਾ ਸੀਟਾਂ 'ਤੇ ਜੇ ਐਨ.ਡੀ.ਏ. ਦਾ ਮੌਜੂਦਾ ਗਠਜੋੜ ਜਾਰੀ ਰਹੇਗਾ ਤਾਂ ਭਾਜਪਾ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਪਰ ਜੇ ਰਾਲਸੋਪਾ ਤੇ ਐਲਜੇਪੀ ਐਨ.ਡੀ.ਏ. ਤੋਂ ਵੱਖ ਹੋ ਜਾਂਦੇ ਹਨ, ਤਾਂ ਭਾਜਪਾ ਦੀਆਂ ਸੀਟਾਂ ਘੱਟ ਹੋ ਸਕਦੀਆਂ ਹਨ।
ਬਿਹਾਰ- ਜੇ ਐਨਡੀਏ ਬਣਿਆ ਰਿਹਾ..
ਐਨਡੀਏ- 31
ਯੂ.ਪੀ.ਏ-. 09
ਬਿਹਾਰ - ਜੇ ਐਲਜੇਪੀ ਅਤੇ ਆਰਐਲਐਸਪੀ ਯੂ.ਪੀ.ਏ. ਵਿੱਚ ਗਏ..
ਐਨਡੀਏ- 22
ਯੂਪੀਏ -18
ਬਾਕੀ ਰਾਜਾਂ ਵਿੱਚ ਜ਼ਿਆਦਾ ਨੁਕਸਾਨ ਨਹੀਂ ...
ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ, ਜਿਥੇ ਵਿਧਾਨ ਸਭਾ ਚੋਣਾਂ ਲੋਕ ਸਭਾ ਤੋਂ ਪਹਿਲਾ ਆ ਰਹੀਆਂ ਹਨ, ਉੱਥੇ ਐਨਡੀਏ ਨੂੰ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਦਿਖ ਰਿਹਾ। ਇਨ੍ਹਾਂ ਰਾਜਾਂ ਵਿਚ ਐਨਡੀਐਸ ਜ਼ਿਆਦਾ ਸੀਟਾਂ ਜਿੱਤਣ ਜਾ ਰਹੀ ਹੈ।
ਰਾਜਸਥਾਨ - ਕੁੱਲ ਸੀਟਾਂ- 25
ਐਨਡੀਏ- 18
ਯੂ.ਪੀ.ਏ.- 07
ਛੱਤੀਸਗੜ੍ਹ - ਕੁੱਲ ਸੀਟਾਂ - 11
ਐਨਡੀਏ- 09
ਯੂਪੀਏ -2
ਮੱਧ ਪ੍ਰਦੇਸ਼ - ਕੁੱਲ ਸੀਟਾਂ- 29
ਐਨਡੀਏ- 23
ਯੂਪੀਏ- 06
ਪੰਜਾਬ- ਕੁੱਲ ਸੀਟਾਂ 13
ਐਨਡੀਏ- 1
ਯੂਪੀਏ- 12
ਹਰਿਆਣਾ-ਕੁੱਲ ਸੀਟਾਂ 10
ਐਨਡੀਏ- 6
ਯੂਪੀਏ- 3
ਹੋਰ-1
ਦਿੱਲੀ-ਕੁੱਲ ਸੀਟਾਂ 7
ਐਨਡੀਏ- 7
ਯੂਪੀਏ- 0
ਓਡੀਸ਼ਾ- ਕੁੱਲ ਸੀਟਾਂ 21
ਐਨਡੀਏ- 13
ਯੂਪੀਏ- 2
ਬੀਜੇਡੀ- 6
ਇਹ ਸਰਵੇਖਣ ਅਗਸਤ ਦੇ ਆਖਰੀ ਹਫ਼ਤੇ ਤੋਂ ਸਤੰਬਰ ਦੇ ਆਖਰੀ ਹਫ਼ਤੇ ਤੱਕ ਕੀਤਾ ਗਿਆ ਹੈ। ਸਰਵੇਖਣ ਦੇਸ਼ ਭਰ ਦੀਆਂ ਸਾਰੀਆਂ 543 ਲੋਕ ਸਭਾ ਸੀਟਾਂ ਤੇ ਕੀਤਾ ਗਿਆ ਹੈ ਅਤੇ 32 ਹਜ਼ਾਰ 547 ਲੋਕਾਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ।