ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਲ ਬਹਾਦੁਰ ਸ਼ਾਸਤਰੀ ਦੇ ਪੋਤੇ ਆਦਰਸ਼ ਸ਼ਾਸਤਰੀ ਨੇ ਛੱਡੀ AAP, ਕਾਂਗਰਸ ’ਚ ਸ਼ਾਮਲ

ਦੁਆਰਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਪੋਤੇ ਆਦਰਸ਼ ਸ਼ਾਸਤਰੀ ਅੱਜ ਕਾਂਗਰਸ ਪਾਰਟੀ ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ, ਪੀਸੀ ਚਾਕੋ ਤੇ ਮੁਕੇਸ਼ ਸ਼ਰਮਾ ਵੀ ਮੌਜੂਦ ਸਨ।

 

ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਇੰਡੀਆ ਅਗੇਂਸਟ ਕੁਰੱਪਸ਼ਨ ਦੇ ਜੋਸ਼ ਚ ਮੈਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਕੇ ਆਪਣਾ ਕੰਮ ਕੀਤਾ ਪਰ 5 ਸਾਲਾਂ ਚ ਇਮਾਨਦਾਰੀ ਦੇ ਸਾਰੇ ਸੁਪਨੇ ਟੁੱਟ ਗਏ।

 

ਆਦਰਸ਼ ਸ਼ਾਸਤਰੀ ਨੇ ਕੇਜਰੀਵਾਲ 'ਤੇ ਤਾਨਾਸ਼ਾਹ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਹ ਵਿਧਾਇਕਾਂ ਨੂੰ ਸਮਾਂ ਨਹੀਂ ਦਿੰਦੇ ਤੇ ਉਨ੍ਹਾਂ ਨੂੰ ਟੁੱਚਾ ਕਹਿੰਦੇ ਹਨ। ਕੇਜਰੀਵਾਲ ਨੇ ਟਿਕਟਾਂ ਦੀ ਵੰਡ ਨੂੰ ਵਪਾਰ ਬਣਾ ਛੱਡਿਆ ਹੈ। ਸਹੀ ਅਰਥਾਂ ਚ ਕਿਤੇ ਕੋਈ ਈਮਾਨਦਾਰੀ ਨਹੀਂ ਹੈ।

 

ਆਦਰਸ਼ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਮੈਂ ਕੇਜਰੀਵਾਲ ਨੂੰ ਸੀਏਏ ਬਾਰੇ ਆਪਣੀ ਰਾਏ ਦੇਣ ਲਈ ਕਿਹਾ ਤਾਂ ਉਹ ਇਸ ‘ਤੇ ਅੱਗੇ ਨਹੀਂ ਆਏ। ਆਦਰਸ਼ ਨੇ ਅੱਜ ਕੇਜਰੀਵਾਲ ਨੂੰ ਖੁੱਲੇ ਪਲੇਟਫਾਰਮ ਤੋਂ ਸੀਏਏ, ਐਨਆਰਸੀ ਅਤੇ ਐਨਪੀਆਰ ਬਾਰੇ ਆਪਣਾ ਪੱਖ ਸਪੱਸ਼ਟ ਕਰਨ ਲਈ ਚੁਣੌਤੀ ਦਿੱਤੀ।

 

ਸ਼ੀਲਾ ਦੀਕਸ਼ਤ ਦੀ ਸਰਕਾਰ ਚ ਮੰਤਰੀ ਰਹੇ ਆਦਰਸ਼ ਸ਼ਾਸਤਰੀ ਵਿਧਾਨ ਸਭਾ ਦੇ ਸਪੀਕਰ ਰਹੇ ਜਦ ਤੱਕ ਕਿ 2013 ਚ ਕਾਂਗਰਸ ਦਿੱਲੀ ਦੀ ਸੱਤਾ ਤੋਂ ਬਾਹਰ ਨਹੀਂ ਹੋ ਗਈ। ਫਿਲਹਾਲ ਸ਼ਾਸਤਰੀ ਦੇ ਦੋਸ਼ਾਂ 'ਤੇ ਚੋਪੜਾ ਜਾਂ ਪ੍ਰਦੇਸ਼ ਕਾਂਗਰਸ ਦੇ ਕਿਸੇ ਨੇਤਾ ਨੇ ਵੀ ਪ੍ਰਤੀਕ੍ਰਿਆ ਨਹੀਂ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Adarsh Shastri Grandson of Lal Bahadur Shastri joins congress and leaves AAP