ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਇਆਵਤੀ ਤੋਂ ਬਾਅਦ ਕਾਂਗਰਸ ਨਾਲੋਂ ਅਖਿਲੇਸ਼ ਨੇ ਵੀ ਰਾਹ ਕੀਤੇ ਅਲੱਗ

ਅਖਿਲੇਸ਼ ਯਾਦਵ

ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨਾਲ ਮਿਲ ਕੇ ਲੜਨ ਦੀ ਸੰਭਾਵਨਾ ਨੂੰ ਤੋੜਦੇ ਹੋਏ ਸਮਾਜਵਾਦੀ ਪਾਰਟੀ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਹੁਣ ਕਾਂਗਰਸ ਦੀ ਉਡੀਕ ਨਹੀਂ ਕਰੇਗੀ, ਪਰ ਉਹ ਬਸਪਾ ਅਤੇ ਗੋਣਡਵਾਨਾ ਗਣਤੰਤਰ ਪਾਰਟੀ ਨਾਲ ਗੱਲ ਕਰੇਗੀ।

 

ਅਖਿਲੇਸ਼ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਅਸੀਂ ਕਾਂਗਰਸ ਲਈ ਕਾਫੀ ਉਡੀਕ ਕੀਤੀ ਹੈ। ਹੁਣ ਤੱਕ ਅਸੀਂ ਇੰਤਜਾਰ ਕੀਤਾ ਹੈ ਪਰ ਹੁਣ ਨਹੀਂ ਕਰਾਂਗੇ। "ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਮੱਧ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬਸਪਾ ਅਤੇ ਗੋਣਡਵਾਨਾ ਗਣਤੰਤਰ ਪਾਰਟੀ ਨਾਲ ਗੱਲ ਕਰਾਂਗੇ.। ਛੱਤੀਸਗੜ੍ਹ ਵਿੱਚ ਵੀ ਗੋਣਡਵਾਨਾ ਗਣਤੰਤਰ ਪਾਰਟੀ ਨਾਲ ਗੱਲ ਚੱਲ ਰਹੀ ਹੈ।

 

ਦੋ ਦਿਨ ਪਹਿਲਾਂ ਬਸਪਾ ਸੁਪਰੀਮੋ ਮਾਇਆਵਤੀ ਨੇ ਕਾਂਗਰਸ ਤੋਂ ਦੂਰੀ ਬਣਾ ਲਈ ਸੀ। ਮਾਇਆਵਤੀ ਨੇ ਐਲਾਨ ਕੀਤਾਕਿ ਉਹ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨਾਲ ਗੱਠਜੋੜ ਨਹੀਂ ਕਰੇਗੀ।  ਅਖਿਲੇਸ਼ ਨੇ ਕਿਹਾ ਸੀ ਕਿ ਕਾਂਗਰਸ ਨੂੰ ਆਪਣਾ ਦਿਲ ਵੱਡਾ ਕਰਨਾ ਚਾਹੀਦਾ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਨਾਲ ਮਿਲ ਕੇ ਲੜਨਾ ਚਾਹੀਦਾ ਹੈ।

 

ਚੋਣ ਕਮਿਸ਼ਨ ਨੇ ਅੱਜ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। 12 ਨਵੰਬਰ ਅਤੇ 20 ਨਵੰਬਰ ਨੂੰ ਛੱਤੀਸਗੜ੍ਹ ਵਿੱਚ ਵੋਟਿੰਗ ਦੋ ਪੜਾਵਾਂ 'ਚ ਹੋਵੇਗੀ। ਮੱਧ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ ਇਕੋ ਪੜਾਅ 28 ਨਵੰਬਰ ਨੂੰ. ਇਸੇ ਤਰ੍ਹਾਂ ਹੀ ਤੇਲੰਗਾਨਾ ਅਤੇ ਰਾਜਸਥਾਨ ਵਿਚ 7 ਦਸੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ। ਪੰਜੇ ਰਾਜਾਂ ਵਿੱਚ ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:after mayawati now Akhilesh said will not wait for Congress now