ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣਾਂ ਪਿੱਛੋਂ ਕਾਂਗਰਸ ਹੋਵੇਗੀ ਇੱਕੋ–ਇੱਕ ਸਭ ਤੋਂ ਵੱਡੀ ਪਾਰਟੀ: ਸ਼ਤਰੂਘਨ ਸਿਨਹਾ

ਚੋਣਾਂ ਪਿੱਛੋਂ ਕਾਂਗਰਸ ਹੋਵੇਗੀ ਇੱਕੋ–ਇੱਕ ਸਭ ਤੋਂ ਵੱਡੀ ਪਾਰਟੀ: ਸ਼ਤਰੂਘਨ ਸਿਨਹਾ

ਪਟਨਾ ਸਾਹਿਬ ਸੰਸਦੀ ਹਲਕੇ ਤੋਂ ਐੱਮਪੀ ਤੇ ਇਸੇ ਹਲਕੇ ਤੋਂ ਕਾਂਗਰਸੀ ਉਮੀਦਵਾਰ ਸ਼ਤਰੂਘਨ ਸਿਨਹਾ ਨੇ ਕਿਹਾ ਹੈ ਕਿ ਚੋਣਾਂ ਤੋਂ ਬਾਅਦ ਕਾਂਗਰਸ ਇੱਕੋ–ਇੱਕ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੇਗੀ ਕਿਉਂਕਿ ਇੱਥੇ ਕਿਤੇ ਵੀ ਕੋਈ ‘ਮੋਦੀ ਲਹਿਰ’ ਨਹੀਂ ਹੈ ਤੇ ਜਿੱਥੇ ਕਿਤੇ ਵੀ ਕਿਸੇ ਵੇਲੇ ਇਹ ਲਹਿਰ ਚੱਲੀ ਸੀ, ਉਹ ਹੁਣ ‘ਮੋਦੀ ਕਹਿਰ’ ਬਣ ਚੁੱਕੀ ਹੈ।

 

 

ਪਟਨਾ ਸਾਹਿਬ ਹਲਕੇ ਤੋਂ ਆਪਣੀਆਂ ਚੋਣ ਮੁਹਿੰਮਾਂ ਸਪੇਟਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੇ ਹਿੰਦੀ–ਭਾਸ਼ੀ ਹੋਰ ਇਲਾਕਿਆਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਫ਼ਾਇਆ ਹੋ ਜਾਵੇਗਾ।

 

 

ਸ਼ਤਰੂਘਨ ਸਿਨਹਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਗ਼ਲਤ ਤਰੀਕੇ ਨਾਲ ਜੀਐੱਸਟੀ, ਨੋਟਬੰਦੀ ਜਿਹੇ ਫ਼ੈਸਲੇ ਲਾਗੂ ਕੀਤੇ। ਫਿਰ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਆਪਣੇ ਸਿਆਸੀ ਵਿਰੋਧੀਆਂ ਨਾਲ ਪੱਖਪਾਤੀ ਰਾਜਨੀਤੀ ਖੇਡੀ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਸ਼ਤਰੂਘਨ ਸਿਨਹਾ ਨੇ ਸਪੱਸ਼ਟ ਕੀਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਤੋਂ ਇਸ ਲਈ ਨਾਰਾਜ਼ ਨਹੀਂ ਸਨ ਕਿ ਉਨ੍ਹਾਂ ਨੂੰ ਕੇਂਦਰੀ ਮੰਤਰੀ ਨਹੀਂ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ‘ਲੋਕਸ਼ਾਹੀ’ ਹੁਣ ‘ਤਾਨਾਸ਼ਾਹੀ’ ਬਣ ਚੁੱਕੀ ਹੈ, ਜਿੱਥੇ ਸਿਰਫ਼ ਚਾਪਲੂਸ ਹੀ ਪ੍ਰਫ਼ੁੱਲਤ ਹੋ ਸਕਦੇ ਹਨ।

 

 

ਸ਼ਤਰੂਘਨ ਸਿਨਹਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੁਣ ਸਿਰਫ਼ ‘ਵਨ–ਮੈਨ ਸ਼ੋਅ’ (ਇੱਕੋ ਆਦਮੀ ਦਾ ਸ਼ੋਅ) ਤੇ ‘ਦੋ–ਜਣਿਆਂ ਦੀ ਫ਼ੌਜ’ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਯਸ਼ਵੰਤ ਸਿਨਹਾ ਜਿਹੇ ਜਿਹੜੇ ਪਾਰਟੀ ਲੀਡਰ ਇਸ ਦੋ–ਜਣਿਆਂ ਦੀ ਫ਼ੌਜ ਨੂੰ ਖ਼ਤਰਾ ਜਾਪਦੇ ਸਨ, ਉਨ੍ਹਾਂ ਨੂੰ ਜ਼ਬਰਦਸਤੀ ਸੇਵਾ–ਮੁਕਤ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After polls Congress will be single largest party Shatrughan Sinha