ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਰਿਸ ਪਠਾਨ 'ਤੇ ਹੋਵੇਗੀ ਕਾਰਵਾਈ? ਵਿਵਾਦਤ ਬਿਆਨ 'ਤੇ AIMIM ਮੰਗੇਗੀ ਸਫਾਈ

ਆਲ ਇੰਡੀਆ ਮਜਲਿਸ ਇਤਹਾਦੁਲ ਮੁਸਲੀਮੀਨ (ਏਆਈਐਮਆਈਐਮ) ਆਪਣੇ ਨੇਤਾ ਵਾਰਿਸ ਪਠਾਨ ਤੋਂ ਕਰਨਾਟਕ ਚ ਦਿੱਤੇ ਗਏ ਆਪਣੇ ਕਥਿਤ 15 ਕਰੋੜ ਲੋਕਾਂ ਵਾਲੇ ਵਿਵਾਦਤ ਬਿਆਨ 'ਤੇ ਸਫਾਈ ਮੰਗੇਗੀ। ਪਾਰਟੀ ਦੇ ਇਕ ਨੇਤਾ ਨੇ ਸ਼ੁੱਕਰਵਾਰ ਨੂੰ ਇਥੇ ਇਹ ਜਾਣਕਾਰੀ ਦਿੱਤੀ।

 

ਪਠਾਨ ਨੇ ਨਾਗਰਿਕਤਾ ਸੋਧ ਐਕਟ ਦੇ ਵਿਰੋਧ ਵਿੱਚ 16 ਫਰਵਰੀ ਨੂੰ ਉੱਤਰੀ ਕਰਨਾਟਕ ਦੇ ਕਲਬਰਗੀ ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਥਿਤ ਤੌਰ ‘ਤੇ ਕਿਹਾ ਸੀ ਕਿ 15 ਕਰੋੜ ਮੁਸਲਮਾਨ 100 ਕਰੋੜ ਲੋਕਾਂ ਤੇ ਭਾਰੀ ਪੈ ਸਕਦੇ ਹਨ।

 

ਪਠਾਨ ਦੀ ਵਾਇਰਲ ਵੀਡੀਓ ਚ ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, 'ਸਾਨੂੰ ਇਕੱਠੇ ਚੱਲਣਾ ਪਏਗਾ। ਸਾਨੂੰ ਆਜ਼ਾਦੀ ਲੈਣੀ ਪਵੇਗੀ, ਜਿਹੜੀਆਂ ਚੀਜ਼ਾਂ ਮੰਗ ਕੇ ਨਹੀਂ ਮਿਲਦੀ, ਉਹ ਖੋਹ ਕੇ ਲੈਣੀ ਹੁੰਦੀ ਹੈ, ਯਾਦ ਰੱਖਿਓ.. (ਅਸੀਂ) 15 ਕਰੋੜ ਹਾਂ ਪਰ 100 ਕਰੋੜ 'ਤੇ ਭਾਰੀ ਹੈ।'

 

ਏਆਈਐਮਆਈਐਮ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਅਤੇ ਔਰੰਗਾਬਾਦ ਤੋਂ ਲੋਕ ਸਭਾ ਮੈਂਬਰ ਇਮਤਿਆਜ਼ ਜਲੀਲ ਨੇ ਪੱਤਰਕਾਰਾਂ ਨੂੰ ਕਿਹਾ, ‘ਸਾਡੀ ਪਾਰਟੀ ਵਾਰਿਸ ਪਠਾਨ ਦੇ ਬਿਆਨ ਦੀ ਹਮਾਇਤ ਨਹੀਂ ਕਰਦੀ। ਪਾਰਟੀ ਉਸ ਦੇ ਬਿਆਨ ਲਈ ਉਸ ਤੋਂ ਸਫਾਈ ਮੰਗੇਗੀ। ਜੇ ਲੋੜ ਪਈ ਤਾਂ ਅਸੀਂ ਪਾਰਟੀ ਵਰਕਰਾਂ ਨੂੰ ਭਾਸ਼ਣ ਦਿੰਦੇ ਹੋਏ ਕੀ ਕਹਿਣਾ ਹੈ ਅਤੇ ਕੀ ਨਹੀਂ ਬੋਲਣਾ ਚਾਹੀਦਾ, ਦੀ ਇਕ ਸੂਚੀ ਬਣਾ ਕੇ ਦੇਵਾਂਗੇ।'

 

ਜਲੀਲ ਨੇ ਅੱਗੇ ਕਿਹਾ, "ਭਾਜਪਾ ਨੇਤਾ ਅਨੁਰਾਗ ਠਾਕੁਰ ਅਤੇ ਯੋਗੀ ਆਦਿੱਤਿਆਨਾਥ ਨੇ ਵੀ ਕੁਝ ਅਜਿਹੇ ਹੀ ਨਫ਼ਰਤ ਭਰੇ ਬਿਆਨ ਦਿੱਤੇ ਸਨ, ਪਰ ਕਿਸੇ ਨੇ ਇਸ ਬਾਰੇ ਸਵਾਲ ਨਹੀਂ ਖੜ੍ਹਾ ਕੀਤਾ।"

 

ਬੰਗਲੁਰੂ ਵਿੱਚ ਸੀਏਏ, ਐਨਆਰਸੀ ਅਤੇ ਐਨਪੀਆਰ ਦੇ ਖਿਲਾਫ ਆਯੋਜਿਤ ਇੱਕ ਬੈਠਕ ਵਿੱਚ ਏਆਈਐਮਆਈਐਮ ਦੇ ਪ੍ਰਧਾਨ ਅਸਦੁਦੀਨ ਓਵੈਸੀ ਦੀ ਮੌਜੂਦਗੀ ਚ ਇਕ ਕੁੜੀ ਨੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ। ਓਵੈਸੀ ਨੇ ਕੁੜੀ ਦੇ ਇਸ ਕਾਰੇ ਦੀ ਨਿਖੇਧੀ ਕੀਤੀ ਸੀ ਤੇ ਉਹ ਸਟੇਜ 'ਤੇ ਵੀ ਉਸ ਕੁੜੀ ਨੂੰ ਬੋਲਣ ਤੋਂ ਰੋਕਦੇ ਹੋਏ ਵੀ ਦਿਖਾਈ ਦਿੱਤੇ ਸਨ।

 

ਇਸ ਘਟਨਾ ਬਾਰੇ ਜਲੀਲ ਨੇ ਕਿਹਾ, ‘ਸਮਾਗਮ ਏਆਈਐਮਆਈਐਮ ਦਾ ਨਹੀਂ ਸੀ। ਇਸ ਦਾ ਪ੍ਰਬੰਧ ਜੇਡੀਐਸ ਅਤੇ ਹੋਰ ਪਾਰਟੀਆਂ ਦੇ ਨੇਤਾਵਾਂ ਨੇ ਕੀਤਾ ਸੀ। ਅਸਦੁਦੀਨ ਓਵੈਸੀ ਨੇ ਉਕਤ ਕੁੜੀ ਨੂੰ ਰੋਕਿਆ ਤੇ ਉਸ ਦੇ ਕੰਮ ਦੀ ਨਿਖੇਧੀ ਵੀ ਕੀਤੀ। ਪਰ ਇਹ ਪੇਸ਼ ਕੀਤਾ ਜਾ ਰਿਹਾ ਹੈ ਕਿ ਪਲੇਟਫਾਰਮ ਏਆਈਐਮਆਈਐਮ ਦਾ ਸੀ।

 

ਇਸ ਦੌਰਾਨ ਭਾਜਪਾ ਅਤੇ ਰਾਜ ਠਾਕਰੇ ਦੀ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਨੇ ਔਰੰਗਾਬਾਦ ਚ ਵਾਰਿਸ ਪਠਾਨ ਖ਼ਿਲਾਫ਼ ਪ੍ਰਦਰਸ਼ਨ ਕੀਤੇ ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਗੁਲਮੰਡੀ ਖੇਤਰ ਚ ਭਾਜਪਾ ਨੇ ਪ੍ਰਦਰਸ਼ਨ ਕੀਤਾ ਤੇ ਪਠਾਨ ਦਾ ਪੁਤਲਾ ਸਾੜਿਆ।

 

ਭਾਜਪਾ ਵਿਧਾਇਕ ਅਤੁੱਲ ਸਾਲਵੇ ਨੇ ਕਿਹਾ, “ਵਾਰਿਸ ਪਠਾਨ ਨੇ 100 ਕਰੋੜ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਖਿਲਾਫ ਕਾਰਵਾਈ ਕਰੇ ਅਤੇ ਉਨ੍ਹਾਂ ਨੂੰ ਮੁੰਬਈ ਤੋਂ ਬਾਹਰ ਭੇਜ ਦੇਵੇ।

 

ਐਮਐਨਐਸ ਨੇ ਵੀ ਵਿਰੋਧ ਜਤਾਇਆ। ਪਾਰਟੀ ਨੇਤਾ ਪ੍ਰਕਾਸ਼ ਮਹਾਜਨ ਨੇ ਕਿਹਾ, ‘ਵਾਰਿਸ ਪਠਾਨ ਦੀ ਭਾਸ਼ਾ ਘਿਣਾਉਣੀ ਹੈ। ਉਸ ਦੇ ਸੂਬੇ ਚ ਜਨਤਕ ਭਾਸ਼ਣ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਤੇ ਉਸਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aimim will ask for clarification on the waris pathan statement