ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜ ਬੱਬਰ ਮਗਰੋਂ ਅਜੈ ਕੁਮਾਰ ਲੱਲੂ ਨੇ ਸੰਭਾਲੀ ਯੂਪੀ ਕਾਂਗਰਸ ਦੀ ਕਮਾਨ

ਕਾਂਗਰਸ ਨੇ ਸੋਮਵਾਰ ਰਾਤ ਨੂੰ ਅਜੈ ਕੁਮਾਰ ਲੱਲੂ ਨੂੰ ਉੱਤਰ ਪ੍ਰਦੇਸ਼ ਇਕਾਈ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਉਹ ਰਾਜ ਬੱਬਰ ਦੀ ਥਾਂ ਲੈਣਗੇ। ਰਾਜ ਬੱਬਰ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਮਈ ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਥੇ ਹੀ, ਅਰਾਧਨਾ ਮਿਸ਼ਰਾ ਨੂੰ ਵਿਧਾਇਕ ਦਲ ਦੀ ਨੇਤਾ ਨਿਯੁਕਤ ਕੀਤਾ ਗਿਆ। ਅਰਾਧਨਾ ਸੀਨੀਅਰ ਕਾਂਗਰਸੀ ਨੇਤਾ ਪ੍ਰਮੋਦ ਤਿਵਾੜੀ ਦੀ ਧੀ ਹੈ।

 

40 ਸਾਲ ਦੇ ਅਜੈ ਕੁਮਾਰ ਲੱਲੂ 'ਤੇ ਭਰੋਸਾ ਕਰਦਿਆਂ ਕਾਂਗਰਸ ਨੇ ਇਕ ਨੌਜਵਾਨ ਚਿਹਰੇ ਨੂੰ ਮੌਕਾ ਦਿੱਤਾ ਹੈ। ਲੱਲੂ ਕੁਸ਼ੀਨਗਰ ਜ਼ਿਲ੍ਹੇ ਚ ਤਮਕੁਹਿਰਾਜ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। 2012 ਅਤੇ 2017 ਚ ਕਾਂਗਰਸ ਦੀ ਟਿਕਟ 'ਤੇ ਅਸੈਂਬਲੀ ਚ ਜੇਤੂ ਰਹੇ ਅਜੈ ਕੁਮਾਰ ਲੱਲੂ, ਕਾਂਗਰਸ ਵਿਧਾਇਕ ਦਲ ਦੇ ਨੇਤਾ ਹਨ। ਉਹ ਪਾਰਟੀ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਹਨ।

 

ਪਾਰਟੀ ਦੇ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੁਆਰਾ ਜਾਰੀ ਬਿਆਨ ਅਨੁਸਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਨ੍ਹਾਂ ਨਿਯੁਕਤੀਆਂ ਨੂੰ ਮਨਜ਼ੂਰੀ ਦਿੱਤੀ ਹੈ। ਲੱਲੂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਚੇਅਰਮੈਨ ਬਣਾਉਣ ਦੇ ਨਾਲ 4 ਉਪ ਪ੍ਰਧਾਨ ਅਤੇ 12 ਜਨਰਲ ਸਕੱਤਰ ਨਿਯੁਕਤ ਕੀਤੇ ਗਏ ਹਨ।

 

ਅਜੈ ਕੁਮਾਰ ਲੱਲੂ ਪੂਰਬੀ ਉੱਤਰ ਪ੍ਰਦੇਸ਼ ਤੋਂ ਹਨ। ਉਹ ਕਾਨੂ ਜਾਤੀ ਨਾਲ ਸਬੰਧਤ ਹਨ ਜਿਸ ਨੂੰ ਪੱਛੜੀ ਜਾਤੀ ਵਜੋਂ ਜਾਣਿਆ ਜਾਂਦਾ ਹੈ। ਉਹ ਸਮਾਜਿਕ ਨਿਆਂ ਦੇ ਮੁੱਦੇ 'ਤੇ ਵੀ ਚੰਗੇ ਜਾਣੂ ਹਨ ਤੇ ਯੂਪੀ ਵਿਚ ਹਰ ਮੁੱਦੇ ਨੂੰ ਚੁੱਕਣ ਲਈ ਤਿਆਰ ਰਹਿੰਦੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ajay Kumar Lallu commanded by UP Congress