ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲੀ ਦਲ 'ਬਚਾਉਣ' ਲਈ ਇਕੱਠੇ ਹੋਏ ਘੁਬਾਇਆ ਤੇ ਸੇਖਵਾਂ

ਅਕਾਲੀ ਦਲ 'ਬਚਾਉਣ' ਲਈ ਇਕੱਠੇ ਹੋਏ ਘੁਬਾਇਆ ਤੇ ਸੇਖਵਾਂ

ਸਾਬਕਾ ਮੰਤਰੀ ਤੇ ਅਕਾਲੀ ਦਲ ਵਿੱਚੋਂ ਕੱਢੇ ਹੋਏ ਆਗੂ ਸੇਵਾ ਸਿੰਘ ਸੇਖਵਾਂ ਨੂੰ ਐਤਵਾਰ ਨੂੰ ਨਵਾਂ ਹੁਲਾਰਾ ਮਿਲਿਆ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਵਿੱਚ ਦੋ ਵਾਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਸੇਖਵਾਂ ਦੀ 'ਅਕਾਲੀ ਦਲ ਬਚਾਓ' ਮੁਹਿੰਮ ਵਿਚ ਹਿੱਸਾ ਲਿਆ।

 

ਸੁਖਬੀਰ ਦੇ ਨਾਲ ਮਤਭੇਦ ਰੱਖਣ ਵਾਲੇ ਘੁਬਾਇਆ ਕਿਹਾ ਕਿ 2009 ਵਿੱਚ  ਸੁਖਬੀਰ ਲਈ ਮੈਂ ਆਪਣੀ ਵਿਧਾਨ ਸਭਾ (ਜਲਾਲਾਬਾਦ) ਦੀ ਸੀਟ ਖਾਲੀ ਕੀਤੀ, ਪਰ ਇਸ ਦੇ ਬਾਵਜੂਦ ਮੈਨੂੰ ਕਈ ਵਾਰ ਬੇਇੱਜ਼ਤ ਕੀਤਾ ਗਿਆ।

 

ਘੁਬਾਇਆ ਨੇ ਕਿਹਾ, ਪਾਰਟੀ ਦੇ ਸੰਸਦ ਮੈਂਬਰ ਹੋਣ ਦੇ ਬਾਵਜੂਦ, ਮੈਨੂੰ ਕਦੇ ਵੀ ਕਿਸੇ ਪਾਰਟੀ ਦੀ ਮੀਟਿੰਗ ਜਾਂ ਰੈਲੀ ਲਈ ਨਹੀਂ ਬੁਲਾਇਆ ਗਿਆ ਅਤੇ ਪਾਰਟੀ ਹਾਈਕਮਾਂਡ ਨੂੰ ਕੀਤੀਆਂ ਸਾਰੀਆਂ ਅਪੀਲਾਂ ਵਿਅਰਥ ਗਈਆਂ। "

 

ਉਨ੍ਹਾਂ ਨੇ ਕਿਹਾ ਕਿ ਕਿਉਂਕਿ ਉਹ ਅਕਾਲੀ ਦਲ ਦੀ ਟਿਕਟ 'ਤੇ ਸੰਸਦ ਮੈਂਬਰ ਚੁਣੇ ਗਏ ਹਨ, ਉਹ ਆਪਣਾ ਕਾਰਜਕਾਲ ਪੂਰਾ ਕਰ ਲੈਣਗੇ ਪਰ ਸੁਖਬੀਰ ਦੀ ਲੀਡਰਸ਼ਿਪ ਦੇ ਹੇਠ ਆਉਣ ਵਾਲੀਆਂ ਚੋਣਾਂ ਨਹੀਂ ਲੜਨਾ ਚਾਹੁੰਦੇ।

ਘੁਬਾਇਆ ਨੇ ਸੇਖਵਾਂ ਅਤੇ ਹੋਰਨਾਂ ਨੂੰ 'ਸਿਰੋਪਾ' ਪੇਸ਼ ਕਰਕੇ ਸਨਮਾਨਿਤ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਲੋਕਾਂ ਵਿਰੁਧ ਸਖਤ ਕਾਰਵਾਈ ਦੀ ਮੰਗ ਕੀਤੀ। ਸੇਖਵਾਂ ਦੀ "ਅਕਾਲੀ ਦਲ ਨੂੰ ਬਚਾਉਣ" ਦੇ ਉਨ੍ਹਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

 

ਸੇਖਵਾਂ ਨੇ ਸੁਖਬੀਰ ਤੇ ਉਨ੍ਹਾਂ ਦੇ ਸਾਲ਼ੇ ਬਿਕਰਮ ਸਿੰਘ ਮਜੀਠੀਆ ਨੂੰ ਅਕਾਲੀ ਦਲ ਦੇ ਸੰਕਟ ਲਈ ਜ਼ਿੰਮੇਵਾਰ ਠਹਿਰਾਇਆ। ਸੇਖਵਾਂ ਨੇ ਕਿਹਾ, ਹੁਣ ਅਕਾਲੀਆਂ ਨੂੰ ਮੁੜ ਸੁਰਜੀਤ ਕਰਨ ਦਾ ਸਮਾਂ ਹੈ।ਸੇਖਵਾਂ ਨੇ ਕਿਹਾ. "ਸੁਖਬੀਰ ਇੱਕ ਚੰਗੇ ਮੈਨੇਜਰ ਜਾਂ ਵਪਾਰੀ ਹੋ ਸਕਦੇ ਹਨ ਪਰ ਕਦੇ ਵੀ ਚੰਗੇ ਆਗੂ ਨਹੀਂ ਹੋ ਸਕਦੇ।"


ਸੇਖਵਾਂ ਅਤੇ ਘੁਬਾਇਆ ਨੇ ਲਗਪਗ ਤਿੰਨ ਘੰਟਿਆਂ ਤੱਕ ਮੀਟਿੰਗ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akali Dal MP Ghubaya shares stage with Sekhwan on Sukhbir s home turf Jalalabad