ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ (2022) ਵਿਚ ਉਹ ਕਿਸੇ ਵੀ ਵੱਡੀ ਪਾਰਟੀ ਨਾਲ ਗੱਠਜੋੜ ਨਹੀਂ ਕਰਨਗੇ। ਹਾਲਾਂਕਿ ਛੋਟੀਆਂ ਪਾਰਟੀਆਂ ਨਾਲ ਜ਼ਰੂਰ ਭਾਈਵਾਲੀ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦਾ ਰਾਹ ਇਕ ਹੈ ਤੇ ਉਹ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ। ਅਖੀਲੇਸ਼ ਨੇ ਪ੍ਰਸਪਾ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਚਾਚੇ ਸ਼ਿਵਪਾਲ ਯਾਦਵ ਦੇ ਸਬੰਧ ਚ ਕਿਹਾ ਕਿ ਜਸਵੰਤ ਨਗਰ ਵਿਧਾਨ ਸਭਾ ਸੀਟ ਉੱਤੇ ਇੱਕ ਵਿਵਸਥਾ ਹੋ ਸਕਦੀ ਹੈ। ਸਪਾ ਵੈਸੇ ਵੀ ਇਕ ਹੀ ਪਾਰਟੀ ਹੈ।
ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਇਕ ਟੀਵੀ ਚੈਨਲ 'ਤੇ ਗੱਲਬਾਤ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਯੂਪੀ ਵਿੱਚ ਇਕੱਲੇ ਕੰਮ ਕਰ ਰਹੀ ਹੈ। ਅਸੀਂ ਕਾਂਗਰਸ ਅਤੇ ਭਾਜਪਾ ਤੋਂ ਦੂਰੀਆਂ ਬਣਾ ਕੇ ਚੱਨ ਰਹੇ ਹਾਂ।
ਉਨ੍ਹਾਂ ਕਿਹਾ ਕਿ ਉਹ ਕਈ ਵਾਰ ਮਹਿਸੂਸ ਕਰਦੇ ਹਨ ਕਿ ਕਾਂਗਰਸ ਅਤੇ ਭਾਜਪਾ ਦਾ ਰਸਤਾ ਇਕੋ ਹੈ। ਭਾਜਪਾ ਦੀ ਸਰਕਾਰ ਹਟੇ ਤੇ ਨਵੀਂ ਸਰਕਾਰ ਬਣੇ, ਯੂਪੀ ਚ ਸਮਾਜਵਾਦੀਆਂ ਦਾ ਹੁਣ ਇਹੀ ਟੀਚਾ ਹੈ।
ਅਖਿਲੇਸ਼ ਯਾਦਵ ਨੇ ਬੱਸ ਵਿਵਾਦ 'ਤੇ ਕਿਹਾ ਕਿ ਯੂ ਪੀ ਵਿੱਚ 70 ਹਜ਼ਾਰ ਤੋਂ ਵੱਧ ਬੱਸਾਂ ਹਨ, ਜੇਕਰ ਸਰਕਾਰ ਚਾਹੁੰਦੀ ਤਾਂ ਉਹ ਮਜ਼ਦੂਰਾਂ ਲਈ ਬੱਸਾਂ ਲਗਾ ਸਕਦੀ ਸੀ। ਜਦੋਂ ਬੱਚਿਆਂ ਨੂੰ ਕੋਟਾ ਤੋਂ ਕੱਢਿਆ ਗਿਆ ਤਾਂ ਮਜ਼ਦੂਰਾਂ ਨੂੰ ਕਿਉਂ ਨਹੀਂ ਕੱਢਿਆ ਗਿਆ?
ਯੂਪੀ ਦੇ ਸਾਬਕਾ ਸੀਐੱਮ ਨੇ ਕਿਹਾ ਕਿ ਸਾਡੇ ਵਰਕਰ ਲਗਾਤਾਰ ਲੋਕਾਂ ਨੂੰ ਭੋਜਨ ਦੇ ਰਹੇ ਹਨ। ਅਖਿਲੇਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉਨ੍ਹਾਂ ਹਸਪਤਾਲ ਜਾ ਰਹੇ ਹਨ, ਜਿਸ ਨੂੰ ਸਮਾਜਵਾਦੀ ਸਰਕਾਰ ਨੇ ਬਣਾਇਆ ਸੀ। ਅੱਜ ਉਹੀ ਐਂਬੂਲੈਂਸ ਵਰਤੀ ਜਾ ਰਹੀ ਹੈ ਜੋ ਸਾਡੀ ਸਰਕਾਰ ਨੇ ਦਿੱਤੀ। ਸਰਕਾਰ ਨੇ ਸਾਰੇ ਮੈਡੀਕਲ ਕਾਲਜਾਂ ਚ ਫੁੱਲਾਂ ਦੀ ਵਰਖਾ ਕੀਤੀ ਪਰ ਸੈਫਈ, ਆਜ਼ਮਗੜ੍ਹ ਦੇ ਹਸਪਤਾਲਾਂ ਚ ਫੁੱਲ ਨਹੀਂ ਵਾਰੇ।
ਅਖਿਲੇਸ਼ ਯਾਦਵ ਨੇ ਕਿਹਾ ਕਿ ਜੇਕਰ ਸਰਕਾਰ ਨੇ ਤਾਲਾਬੰਦੀ ਕੀਤੀ ਸੀ ਤਾਂ ਮਜ਼ਦੂਰਾਂ ਨੇ ਰਹਿਣ ਦੇ ਪ੍ਰਬੰਧ ਕਿਉਂ ਨਹੀਂ ਕੀਤੇ। ਜੇ ਸਰਕਾਰ ਚਾਹੁੰਦੀ ਤਾਂ ਕੋਈ ਵੀ ਮਜ਼ਦੂਰ ਪੈਦਲ ਨਹੀਂ ਜਾਂਦਾ।