ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NDA ਦੇ ਡਿਨਰ ਪ੍ਰੋਗਰਾਮ ’ਚ ਬਾਦਲਾਂ ਸਣੇ ਪੁੱਜੇ ਭਾਜਪਾ ਦੇ ਸਾਰੇ ਭਾਈਵਾਲ

NDA ਦੇ ਡਿਨਰ ਪ੍ਰੋਗਰਾਮ ’ਚ ਬਾਦਲਾਂ ਸਣੇ ਪੁੱਜੇ ਭਾਜਪਾ ਦੇ ਸਾਰੇ ਭਾਈਵਾਲ

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ (NDA – ਐੱਨਡੀਏ) ਨੇ ਅੱਜ ਆਪਣੇ ਭਾਈਵਾਲਾਂ ਨਾਲ ਡਿਨਰ ਮੌਕੇ ਇੱਕ ਖ਼ਾਸ ਮੀਟਿੰਗ ਰੱਖੀ। ਐਗਜ਼ਿਟ–ਪੋਲ ਦੇ ਨਤੀਜਿਆਂ ਕਾਰਨ ਭਾਜਪਾ ਇਸ ਵੇਲੇ ਡਾਢੀ ਖ਼ੁਸ਼ ਹੈ।

 

 

ਅੱਜ ਦੀ ਡਿਨਰ ਮੀਟਿੰਗ ’ਚ ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸ੍ਰੀ ਸੁਖਬੀਰਸਿੰਘ ਬਾਦਲ, ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਸ਼ਿਵ ਸੈਨਾ ਮੁਖੀ ਊਧਵ ਠਾਕਰੇ ਵੀ ਮੌਜੂਦ ਸਨ।

 

 

ਇਹ ਸ਼ੁਕਰਾਨਾ ਡਿਨਰ ਪ੍ਰੋਗਰਾਮ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰੱਖਿਆ ਸੀ। ਇੱਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੀ ਮੌਜੂਦ ਸਨ।

 

 

ਇਸ ਡਿਨਰ ਪ੍ਰੋਗਰਾਮ ਤੋਂ ਪਹਿਲਾਂ ਨਵੀਂ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰਜ਼ ਵਿਖੇ ਸ੍ਰੀ ਨਰਿੰਦਰ ਮੋਦੀ ਤੇ ਸ੍ਰੀ ਅਮਿਤ ਸ਼ਾਹ ਕੇਂਦਰੀ ਮੰਤਰੀ ਮੰਡਲ ਨੂੰ ਵੀ ਮਿਲੇ।

 

 

ਉਸ ਮੀਟਿੰਗ ਤੋਂ ਬਾਅਦ ਸ੍ਰੀ ਸ਼ਾਹ ਨੇ ਟਵੀਟ ਕੀਤਾ: ‘ਮੈਂ ਟੀਮ ਮੋਦੀ ਸਰਕਾਰ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਪਿਛਲੇ 5 ਸਾਲਾਂ ਦੀਆਂ ਵਰਣਨਯੋਗ ਪ੍ਰਾਪਤੀਆਂ ਲਈ ਵਧਾਈ ਦਿੰਦਾ ਹਾਂ। ਆਓ ਆਪਾਂ ਸਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇੱਕ ਨਵ–ਭਾਰਤ ਵੱਲ ਅੱਗੇ ਵਧਣ ਦੀ ਆਪਣੀ ਇਹ ਰਫ਼ਤਾਰ ਬਰਕਰਾਰ ਰੱਖੀਏ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:All allies including Badals reached at NDA s Dinner Programme