ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਰੀਆਂ ਨਜ਼ਰਾਂ ਟਕਸਾਲੀ ਆਗੂ ਸੁਖਦੇਵ ਢੀਂਢਸਾ ਦੇ ਅਗਲੇ ਕਦਮ 'ਤੇ

ਸੁਖਦੇਵ ਢੀਂਡਸਾ

ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਉਹ ਪਾਰਟੀ ਅਹੁਦਿਆਂ ਤੋਂ ਅਸਤੀਫ਼ੇ ਪਿੱਛੇ ਆਪਣੀ ਮਾੜੀ ਸਿਹਤ ਦਾ ਹਵਾਲਾ ਦੇ ਰਹੇ ਹਨ।

 

 ਪਰ ਉਨ੍ਹਾਂ ਨੇ ਪਾਰਟੀ ਦੇ ਸਾਰੇ ਸਿਆਸੀ ਘਟਨਾਕ੍ਰਮਾਂ ਤੇ ਪਾਰਟੀ ਦੇ ਕਈ ਪ੍ਰਮੁੱਖ ਨੇਤਾਵਾਂ ਉੱਤੇ ਕੜੀ ਨਜ਼ਰ ਜਮਾਂ ਕੇ ਰੱਖੀ ਹੋਈ ਹੈ। ਇਸ ਵੇਲੇ ਰਾਜ ਸਭਾ ਮੈਂਬਰ ਢੀਂਢਸਾ ਆਪਣੇ ਚੰਡੀਗੜ੍ਹ ਸਥਿਤ ਘਰ ਵਿੱਚ ਠਹਿਰੇ ਹੋਏ ਹਨ। ਉਹ ਲਗਾਤਾਰ ਆਪਣੇ ਪਾਰਟੀ ਸਮਰਥਕਾਂ ਤੇ ਪਾਰਟੀ ਦੀਆਂ ਅੰਦਰਲੀਆਂ ਖ਼ਬਰਾਂ ਲੈ ਕੇ ਆਉਣ ਵਾਲੇ ਖ਼ਬਰੀਆਂ ਨੂੰ ਸਮੇਂ- ਸਮੇਂ 'ਤੇ ਮਿਲ ਰਹੇ ਹਨ। 

 

ਮਾਝੇ ਦੇ ਟਕਸਾਲੀ ਆਗੂਆਂ ਦੇ ਉਲਟ ਉਹ ਇੱਕ ਸਿਆਣੇ ਸਿਆਸਤਦਾਨ ਦੇ ਤੌਰ 'ਤੇ ਪਾਰਟੀ ਲੀਡਰਸ਼ਿੱਪ ਦੇ ਖ਼ਿਲਾਫ਼ ਹੁਣ ਤੱਕ ਲਗਾਤਾਰ ਚੁੱਪ ਰਹੇ ਹਨ, ਜਦੋਂ ਕਿ ਮਾਝੇ ਦੇ ਆਗੂਆਂ ਨੇ ਪਾਰਟੀ ਲੀਡਰਸ਼ਿਪ ਵਿਰੁੱਧ ਆਪਣਾ ਗੁੱਸਾ ਖੁੱਲ੍ਹ ਕੇ ਕੱਢਿਆ ਹੈ। ਹੁਣ ਸਾਰੀਆਂ ਦੀ ਨਿਗਾਹ ਇਸ ਅਨੁਭਵੀ ਨੇਤਾ ਦੇ ਅਗਲੇ ਕਦਮ 'ਤੇ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:All eyes on the sukhdev singh Dhindsa next political move