ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤ ਸ਼ਾਹ ਨੇ ਨਵੇਂ ਸੰਸਦ ਮੈਂਬਰਾਂ ਨੂੰ ਦਸਿਆ ਧਰਮ ਦਾ ‘ਮਤਲਬ’

ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸਬੰਧੋਨ ਕਰਦਿਆਂ ਆਪਣੇ ਤਜੁਰਬੇ ਵੀ ਸਾਂਝੇ ਕੀਤੇ। ਅਮਿਤ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਜੋ ਵੀ ਬੋਲਦੇ ਹਾਂ, ਉਸ ਨਾਲ ਸੰਸਦ ਅਤੇ ਸਾਡੇ ਲੋਕਤੰਤਰ ਦੀ ਇੱਜ਼ਤ ਬਣਦੀ ਤੇ ਵਿਗੜਦੀ ਹੈ, ਅਜਿਹੇ ਚ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਹੋਣਾ ਚਾਹੀਦਾ ਹੈ।

 

ਅਮਿਤ ਸ਼ਾਹ ਨੇ ਕਿਹਾ ਕਿ ਸਾਨੂੰ ਇਹ ਹਮੇਸ਼ਾ ਪਤਾ ਹੋਣਾ ਚਾਹੀਦਾ ਹੈ ਕਿ ਸਿਆਸਤ ਚ ਦੋਸ਼ਾਂ ਦਾ ਜਵਾਬ ਦੇਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਇਸ ਦੇ ਨਾਲ ਹੀ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਚ ਸਾਡਾ ਯੋਗਦਾਨ ਜ਼ਰੂਰੀ ਅਤੇ ਸਹੀ ਹੋਣਾ ਚਾਹੀਦਾ ਹੈ। ਦੇਸ਼ ਨੇ ਲੋਕਤੰਤਰ ਨੂੰ ਪਹਿਲਾਂ ਹੀ ਮੰਨ ਲਿਆ ਹੈ। ਉਸ ਦੇ ਬਾਅਦ ਬਹਿਸ ਹੋਈ ਕਿ ਲੋਕਤੰਤਰ ਦੇ ਕਿਸ ਢਾਂਚੇ ਨੂੰ ਅਸੀਂ ਮੰਨੀਏ। ਉਸ ’ਤੇ ਸਾਡੀ ਸੰਵਿਧਾਨ ਸਭਾ ਨੇ ਤੈਅ ਕੀਤਾ ਕਿ ਭਾਰਤ ਲਈ ਬਹੁ-ਦਲੀ ਸੰਸਦੀ ਵਿਵਸਥਾ ਸਾਡੇ ਲਈ ਲਾਭਦਾਇਕ ਹੋਵੇਗੀ ਤੇ ਉਸ ਨੂੰ ਅਸੀਂ ਸਵੀਕਾਰ ਕੀਤਾ।

 

ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਜੋ ਵੀ ਬੋਲਦੇ ਹਾਂ ਉਸ ਨੂੰ ਸਿਰਫ ਸਾਡੇ ਖੇਤਰ ਦੇ ਲੋਕ ਹੀ ਨਹੀਂ ਦੇਖਦੇ, ਸੁਣਦੇ ਸਗੋਂ ਸਾਰੀ ਦੁਨੀਆ ਸਾਹਮਣੇ ਸਾਡਾ ਸੁਭਾਅ ਪੇਸ਼ ਆਉਂਦਾ ਹੈ।

 

ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਇਕ ਨਾਗਰਿਕ ਦਾ ਦੇਸ਼ ਪ੍ਰਤੀ ਧਰਮ ਕੀ ਹੁੰਦਾ ਹੈ, ਉਨ੍ਹਾਂ ਦਸਿਆ ਕਿ ਧਰਮ ਦਾ ਮਤਲਬ ਭਾਰਤ ਦੇ ਸ਼ਾਸਕ ਧਰਮ ਦੇ ਰਸਤਿਓਂ ਅੱਗੇ ਵਧਣ। ਧਰਮ ਦਾ ਮਤਲਬ ਧਰਮ ਨਹੀਂ ਹੁੰਦਾ ਬਲਕਿ ਧਰਮ ਦਾ ਮਤਲਬ ਫ਼ਰਜ਼ ਹੁੰਦਾ ਹੈ, ਸਾਡੀ ਜ਼ਿੰਮੇਵਾਰੀ ਹੁੰਦੀ ਹੈ। ਸੰਸਦ ਦੇ ਹਰੇਕ ਦਰਵਾਜ਼ੇ ਉਪਰ ਵੇਦ, ਬੋਲ ਤੇ ਸਾਰੇ ਧਾਰਮਿਕ ਗ੍ਰੰਥਾਂ ਤੋਂ ਚੰਗੀਆਂ ਗੱਲਾਂ ਲਿਖੀਆਂ ਹਨ ਅਤੇ ਸਾਰੇ ਸੰਸਦ ਮੈਂਬਰਾਂ ਤੋਂ ਅਪੀਲ ਹੈ ਕਿ ਉਨ੍ਹਾਂ ਗੱਲਾਂ ਨੂੰ ਜ਼ਰੂਰ ਪੜ੍ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah addresses newly elected members of 17th Lok Sabha