ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ: ਕੇਜਰੀਵਾਲ ਨੇ ਕੰਮ ਕਰਨ ਦੀ ਥਾਂ ਸਿਰਫ ਝੂਠ ਫੈਲਾਇਆ: ਅਮਿਤ ਸ਼ਾਹ

ਦਿੱਲੀ ਵਿਧਾਨ ਸਭਾ ਚੋਣਾਂ ਚ ਪ੍ਰਚਾਰ ਦੌਰਾਨ ਬੁੜਾਰੀ ਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਕੱਠੇ ਸਟੇਜ ਸਾਂਝੀ ਕੀਤੀ। ਇਸ ਦੌਰਾਨ ਦੋਵਾਂ ਨੇ ਅਰਵਿੰਦ ਕੇਜਰੀਵਾਲ ‘ਤੇ ਜ਼ਬਰਦਸਤ ਨਿਸ਼ਾਨਾ ਸਾਧਿਆ। ਅਮਿਤ ਸ਼ਾਹ ਨੇ ਕਿਹਾ ਕਿ ਝੂਠ ਬੋਲਣ ਚ ਕੇਜਰੀਵਾਲ ਪਹਿਲੇ ਨੰਬਰ ’ਤੇ ਹਨ।

 

ਅਮਿਤ ਸ਼ਾਹ ਨੇ ਕਿਹਾ, 'ਕਈ ਵਾਰ ਸੂਬੇ ਸਰਕਾਰਾਂ ਚ ਵੱਖ-ਵੱਖ ਵਿਕਾਸ ਕਾਰਜਾਂ ਲਈ ਮੁਕਾਬਲਾ ਹੁੰਦਾ ਹੈ ਪਰ ਕਿਧਰੇ ਵੀ ਦਿੱਲੀ ਸਰਕਾਰ ਦਾ ਨੰਬਰ ਨਹੀਂ ਆਇਆ। ਜੇ ਝੂਠ ਬੋਲਣ ਦਾ ਮੁਕਾਬਲਾ ਹੁੰਦਾ ਹੈ ਤਾਂ ਇਸ ਚ ਕੇਜਰੀਵਾਲ ਜੀ ਦਾ ਪਹਿਲਾ ਨੰਬਰ ਆਵੇਗਾ।

 

ਰੈਲੀ ਨੂੰ ਸੰਬੋਧਨ ਕਰਦਿਆਂ ਬਿਹਾਰ ਦੇ ਸੀਐਮ ਨਿਤੀਸ਼ ਕੁਮਾਰ ਨੇ ਕਿਹਾ ਕਿ ਸਾਡੇ ਬਿਹਾਰ ਦੇ ਬਹੁਤ ਸਾਰੇ ਲੋਕ ਇਥੇ ਹਨ, ਅਸੀਂ ਬੱਸ ਦੀ ਸੇਵਾ ਸ਼ੁਰੂ ਕੀਤੀ। ਅਸੀਂ ਇਥੋਂ ਦੀ ਸਰਕਾਰ ਤੋਂ ਇਜਾਜ਼ਤ ਮੰਗੀ ਪਰ ਸੂਬਾ ਸਰਕਾਰ ਵਲੋਂ ਸਾਨੂੰ ਆਗਿਆ ਨਹੀਂ ਦਿੱਤੀ ਗਈ। ਪਟਨਾ ਤੋਂ ਚੱਲਣ ਵਾਲੀ ਬੱਸ ਗਾਜ਼ੀਆਬਾਦ ਆਉਂਦੀ ਹੈ, ਉੱਥੋਂ ਤੁਹਾਨੂੰ ਹੋਰ ਤਰੀਕਿਆਂ ਨਾਲ ਇੱਥੇ ਆਉਣਾ ਪੈਂਦਾ ਹੈ।

 

ਸ਼ਾਹ ਨੇ ਰੈਲੀ ਚ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਚ ਬਹੁਤ ਸਾਰੀਆਂ ਚੋਣਾਂ ਲੜੀਆਂ ਹਨ ਪਰ ਮੈਂ ਕਦੇ ਵੀ ਦਿੱਲੀ ਸਰਕਾਰ ਵਰਗੀ ਝੂਠ ਬੋਲਣ ਵਾਲੀ ਸਰਕਾਰ ਨਹੀਂ ਵੇਖੀ। ਕੇਜਰੀਵਾਲ ਨੇ ਕਿਹਾ ਸੀ ਕਿ ਯੂਰਪ ਵਰਗੇ ਇਕ ਹਜ਼ਾਰ ਸਕੂਲ ਬਣਨਗੇ, ਕੀ ਇਕ ਵੀ ਬਣਿਆ? 50 ਨਵੇਂ ਕਾਲਜ ਬਣਾਉਣ ਦਾ ਵਾਅਦਾ ਕੀਤਾ, ਪਰ ਬਣੇ ਕੀ?

 

ਬੁਰਾਰੀ ਰੈਲੀ ਚ ਅਮਿਤ ਸ਼ਾਹ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਚ 15 ਲੱਖ ਸੀਸੀਟੀਵੀ ਕੈਮਰੇ ਲਗਾਉਣ ਦਾ ਵਾਅਦਾ ਕੀਤਾ ਸੀ। ਡੇਢ ਲੱਖ ਸੀਸੀਟੀਵੀ ਕੈਮਰੇ ਤਾਂ ਲਗੇ ਪਰ ਉਨ੍ਹਾਂ ਚੋਂ ਸਵਾ ਲੱਖ ਤਾਂ ਮੋਦੀ ਸਰਕਾਰ ਦੇ ਫੰਡਾਂ ਚੋਂ ਲੱਗੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਅਸੀਂ ਯਮੁਨਾ ਨਦੀ ਨੂੰ ਸਾਫ ਕਰਾਂਗੇ। ਯਮੁਨਾ ਨਦੀ ਦੀ ਸਫਾਈ ਦੀ ਗੱਲ ਛੱਡੋ, ਕੇਜਰੀਵਾਲ ਨੇ ਤਾਂ ਦਿੱਲੀ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਦਾ ਕੰਮ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:amit shah and nitish kumar shares stage in burari attacks chief minister arvind kejriwal