ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਰਬਾਬੂ ਨਾਇਡੂ ਨੂੰ ਇੱਕ ਹੋਰ ਵੱਡਾ ਝਟਕਾ, 60 TDP ਨੇਤਾ ਭਾਜਪਾ ’ਚ ਸ਼ਾਮਲ

ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤੇਲੰਗਾਨਾ ਵਿੱਚ ਨਾਇਡੂ ਦੀ ਪਾਰਟੀ ਟੀਡੀਪੀ ਦੇ 60 ਨੇਤਾ ਅੱਜ ਸੋਮਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਦੀ ਮੌਜੂਦਗੀ ਚ ਸਾਰੇ ਰਾਸ਼ਟਰੀ ਅਤੇ ਰਾਜ ਪੱਧਰੀ ਨੇਤਾ ਅਤੇ ਕਾਰਕੁਨਾਂ ਪਾਰਟੀ ਵਿੱਚ ਸ਼ਾਮਲ ਹੋਏ।

 

 

ਜੂਨ ਮਹੀਨੇ ਚ ਟੀਡੀਪੀ ਛੱਡ ਕੇ ਭਾਜਪਾ ਚ ਸ਼ਾਮਲ ਹੋਏ ਲੰਕਾ ਦਿਨਕਰ ਨੇ ਕਿਹਾ ਕਿ ਇਹ ਸਾਡੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਇਕਾਈ ਲਈ ਬਹੁਤ ਵਧੀਆ ਸੰਕੇਤ ਹੈ। ਹਜ਼ਾਰਾਂ ਵਰਕਰ ਭਾਜਪਾ ਵਿੱਚ ਸ਼ਾਮਲ ਹੋਏ। ਇਨ੍ਹਾਂ ਵਿਚ ਰਾਸ਼ਟਰੀ ਪੱਧਰ ਦੇ ਕੁਝ ਵੱਡੇ ਨਾਮ ਸ਼ਾਮਲ ਹਨ ਜਦਕਿ ਕੁਝ ਰਾਜ ਅਤੇ ਜ਼ਿਲ੍ਹਾ ਪੱਧਰ 'ਤੇ ਵੱਡੇ ਨੇਤਾ ਹਨ। ਸਰਕਾਰ ਦੁਆਰਾ ਤਿੰਨ ਤਲਾਕ ਵਿਰੁੱਧ ਕਾਨੂੰਨ ਬਣਾਉਣ ਅਤੇ ਧਾਰਾ 370 ਨੂੰ ਹਟਾਉਣ ਦੇ ਫੈਸਲੇ ਤੋਂ ਬਾਅਦ ਬਹੁਤ ਸਾਰੇ ਨੇਤਾ ਹਾਲੇ ਵੀ ਸਾਡੇ ਨਾਲ ਭਾਜਪਾ ਸ਼ਾਮਲ ਹੋਣਾ ਚਾਹੁੰਦੇ ਹਨ।

 

ਨੱਡਾ ਨੇ ਇਸ ਦੌਰਾਨ ਕਿਹਾ ਕਿ ਸੰਗਠਨ ਦੀ ਚੋਣ ਪ੍ਰਕਿਰਿਆ ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ 31 ਦਸੰਬਰ ਤੋਂ ਪਹਿਲਾਂ ਭਾਜਪਾ ਦਾ ਨਵਾਂ ਰਾਸ਼ਟਰੀ ਪ੍ਰਧਾਨ ਚੁਣਿਆ ਜਾਵੇਗਾ। ਕਾਰਜਕਾਰੀ ਪ੍ਰਧਾਨ ਨੇ ਵਰਕਰਾਂ ਨੂੰ ਭਾਜਪਾ ਦੇ ਸੰਗਠਨ ਦੀ ਚੋਣ ਬਾਰੇ ਦੱਸਿਆ ਕਿ ਸਤੰਬਰ ਵਿੱਚ ਦੇਸ਼ ਭਰ ਵਿੱਚ ਅੱਠ ਲੱਖ ਬੂਥ ਪੱਧਰੀ ਚੋਣਾਂ ਹੋਣਗੀਆਂ।

 

ਇਸ ਤੋਂ ਬਾਅਦ ਅਕਤੂਬਰ ਵਿਚ ਮੰਡਲ ਪੱਧਰ 'ਤੇ ਡੈਲੀਗੇਟਾਂ ਦੀ ਚੋਣ ਹੋਵੇਗੀ। ਨਵੰਬਰ ਵਿਚ ਜ਼ਿਲ੍ਹਾ ਪੱਧਰ 'ਤੇ ਚੋਣਾਂ ਹੋਣਗੀਆਂ। 15 ਦਸੰਬਰ ਤੱਕ ਸਾਰੇ ਰਾਜਾਂ ਵਿਚ ਸੰਗਠਨ ਦੀਆਂ ਚੋਣਾਂ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ। ਇਸ ਤੋਂ ਬਾਅਦ ਭਾਜਪਾ ਨੂੰ 31 ਦਸੰਬਰ ਤੋਂ ਪਹਿਲਾਂ ਨਵਾਂ ਰਾਸ਼ਟਰੀ ਪ੍ਰਧਾਨ ਵੀ ਮਿਲੇਗਾ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Another big blow to Chandrababu Naidu 60 TDP leaders join BJP