ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਹੋਰ ਮੰਤਰੀ ਨੇ ਕੀਤੀ ਨਵਜੋਤ ਸਿੱਧੂ ਦੀ ਲਾਹ-ਪਾਹ, ਮੰਗਿਆ ਅਸਤੀਫ਼ਾ

ਸੁੱਖ ਸਰਕਾਰੀਆ

ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਕੈਪਟਨ ਵਜੋਂ ਸਵੀਕਾਰ ਕਰਨ ਤੋਂ ਇਨਕਾਰ ਕਰਨ ਤੋਂ ਇੱਕ ਦਿਨ ਬਾਅਦ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਤੇ ਮੁੱਖ ਮੰਤਰੀ ਦੇ ਕਰੀਬੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਿੱਧੂ ਨੂੰ ਅਸਤੀਫ਼ਾ ਦੇਣ ਲਈ ਕਿਹਾ ਹੈ।

 

ਹੁਣ ਬਾਜਵਾ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਇੱਕ ਹੋਰ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਨਵਜੋਤ ਸਿੱਧੂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਮਾਲ ਤੇ ਮੁੜ ਵਸੰਬਾ ਮੰਤਰੀ ਨੇ ਕਿਹਾ ਕਿ ਜਿੱਥੋ ਤੱਕ ਸਿੱਧੂ ਦਾ ਸਵਾਲ ਹੈ ਪਤਾ ਨਹੀਂ ਉਨ੍ਹਾਂ ਨੇ ਕੀ ਸੋਚ ਕੇ ਇਹੋ ਜਿਹਾ ਬਿਆਨ ਦਿੱਤਾ ਹੈ। ਬਿਆਨ ਹੈਰਾਨੀਜਨਕ ਹੈ। ਇੱਥੇ ਤਾਂ ਅਸੀਂ ਜਦੋਂ ਵੇਖਦੇ ਹਾਂ ਤਾਂ ਸਿੱਧੂ ਕੈਪਟਨ ਕੈਪਟਨ ਕਰਦੇ ਨੇ, ਨਾਲੇ ਕੈਬਨਿਟ ' ਗੋਡਿਆਂ ਹੱਥ ਲਾਉਂਦੇ ਨੇ , ਫੇਰ ਪਤਾ ਨੀ ਉੱਥੇ ਜਾ ਕੇ ਹੁਣ ਉੱਧਰ ਦੀ ਬੋਲੀ ਬੋਲਣ ਲੱਗ ਪਏ ਹਨ. ਪਾਕਿਸਤਾਨ ਦੇ ਵਜ਼ੀਰ ਏ ਆਜ਼ਮ ਨੇ ਪਤਾ ਨੀ ਸਿੱਧੂ ਦੇ ਕੰਨ ਵਿੱਚ ਕੀ ਫੂਕ ਮਾਰ ਦਿੱਤੀ ਹੈ।

 

ਇਸ ਤੋਂ ਇਲਾਵਾ ਉਹ ਬੋਲੇ ਕਿ ਤ੍ਰਿਪਤ ਬਾਜਵਾ ਦਾ ਕਹਿਣਾ ਹੈ ਕਿ ਅਸੀਂ ਸਾਰੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੰਮ ਕਰ ਰਹੇ ਹਾਂ ਤੇ ਜੇ ਉਨ੍ਹਾਂ ਨੂੰ ਕੈਪਟਨ ਸਾਬ੍ਹ ਦੀ ਅਗਵਾਈ ਨਹੀਂ ਪਸੰਦ ਤਾਂ ਉਨ੍ਹਾਂ ਨੂੰ ਕੈਬਨਿਟ ਛੱਡ ਦੇਣੀ ਚਾਹੀਦੀ ਹੈ।

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਸਿੱਧੂ ਨੂੰ ਭਵਿੱਖ ਦਾ ਵਜ਼ੀਰ ਏ ਆਜ਼ਮ ਕਹਿ ਜਾਣ ਉੱਤੇ ਉਹ ਬੋਲੇ ਕਿ ਸੁਪਨੇ ਹਰ ਕੋਈ ਲੈਂਦਾ ਹੈ, ਇਸ ਬਾਰੇ ਸਿੱਧੂ ਜਾਣਨ। ਪਰ ਇਸ ਵੇਲੇ ਜੋ ਬਿਆਨ ਉਨ੍ਹਾਂ ਨੇ ਦਿੱਤਾ ਉਹ ਸਹੀ ਨਹੀਂ ਹੈ।

 

ਮੀਡੀਆ ਵਿੱਚ ਆ ਰਹੀਆਂ ਖ਼ਬਰਾਂ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਪੰਜਾਬ ਦਾ ਮੰਤਰੀ ਮੰਡਲ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।"ਕਿਉਂਕਿ ਉਹ ਇਹ ਨਹੀਂ ਜਾਣਦੇ ਕਿ ਜਹਾਜ਼ ਦਾ ਕੈਪਟਨ ਕੌਣ ਹੈ, ਉਨ੍ਹਾਂ ਨੂੰ ਜਹਾਜ਼ ਵਿੱਚੋਂ ਛਾਲ ਮਾਰ ਦੇਣੀ ਚਾਹੀਦੀ ਹੈ।".

 

ਸ਼ੁੱਕਰਵਾਰ ਨੂੰ ਹੈਦਰਾਬਾਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਸੀ, "ਤੁਸੀਂ ਕਿਸ ਕੈਪਟਨ ਬਾਰੇ ਗੱਲ ਕਰ ਰਹੇ ਹੋ? ਓਹੋ ... ਕੈਪਟਨ ਅਮਰਿੰਦਰ ਸਿੰਘ? ਉਹ ਫੌਜ ਦੇ ਕੈਪਟਨ ਹਨ। ਮੇਰਾ ਕੈਪਟਨ ਰਾਹੁਲ ਗਾਂਧੀ ਹੈ। ਉਨ੍ਹਾਂ ਦਾ ਕੈਪਟਨ ਵੀ ਰਾਹੁਲ ਗਾਂਧੀ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:another punjab cabinet minister demands resignation of navjot singh sidhu