ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ’ਚ ਤਿੰਨ ਵਾਰ ਭਿੜੇ ਅਮਿਤ ਸ਼ਾਹ ਤੇ ਅਸਦੁਦੀਨ ਓਵੈਸੀ

ਲੋਕ ਸਭਾ ਚ ਸੋਮਵਾਰ ਨੂੰ ਕੌਮੀ ਜਾਂਚ ਏਜੰਸੀ (NIA) ਸੋਧ ਬਿਲ ’ਤੇ ਚਰਚਾ ਕਰਦਿਆਂ ਵੋਟਿੰਗ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਿਮ (AIMIM) ਦੇ ਮੁਖੀ ਅਸਦੁਦੀਨ ਓਵੈਸੀ ਵਿਚਾਲੇ ਤਿੰਨ ਵਾਰ ਤਿੱਖੀ ਝੜਪ ਹੋਈ।

 

ਇਸ ਤੋਂ ਇਲਾਵ ਓਵੈਸੀ ਦੀ ਮੰਗ ’ਤੇ ਐਨਆਈਏ ਬਿਲ ਤੇ ਵੋਟਿੰਗ ਵੀ ਕਰਵਾਇਆ ਗਈ। ਓਵੈਸੀ ਨੇ ਅਮਿਤ ਸ਼ਾਹ ਨੂੰ ਕਿਹਾ ਕਿ ਤੁਸੀਂ ਗ੍ਰਹਿ ਮੰਤਰੀ ਹੋ ਤਾਂ ਡਰਾਓ ਨਾ, ਮੈਂ ਡਰਨ ਵਾਲਾ ਨਹੀਂ। ਇਸ ’ਤੇ ਅਮਿਤ ਸ਼ਾਹ ਨੇ ਕਿਹਾ ਕਿ ਉਹ ਡਰਾ ਨਹੀਂ ਰਹੇ ਹਨ ਪਰ ਜੇਕਰ ਤੁਹਾਡੇ ਮਨ ਚ ਡਰ ਹੋਵੇ ਤਾਂ ਕੀ ਕੀਤਾ ਜਾ ਸਕਦਾ ਹੈ।

 

ਆਵਾਜ਼ ਵਿਧੀ ਨਾਲ ਬਿਲ ਪਾਸ ਹੋਣ ਮਗਰੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਓਵੈਸੀ ਦੀ ਗੱਲ ਨੂੰ ਪੂਰਦਿਆਂ ਕਿਹਾ ਕਿ ਮੈਂ ਵੀ ਚਾਹੁੰਦਾ ਹਾਂ ਕਿ ਵੋਟਿੰਗ ਦਾ ਪਤਾ ਚਲੇ ਕਿ ਕੌਣ ਅੱਤਵਾਦ ਖਿਲਾਫ ਹੈ ਤੇ ਕੌਣ ਉਸਦੀ ਹਮਾਇਤੀ। ਇਸ ਦੌਰਾਨ ਕਾਂਗਰਸੀ ਆਗੂ ਰੰਜਨ ਚੌਧਰੀ ਨੇ ਕਿਹਾ ਕਿ ਸਾਰੇ ਮੈਂਬਰ ਬਿਲ ਦੀ ਹਮਾਇਤ ਕਰਦੇ ਹਨ ਤੇ ਇਸ ਲਈ ਵੋਟਿੰਗ ਦੀ ਵੰਡ ਕਰਾਉਣ ਦੀ ਲੋੜ ਨਹੀਂ ਹੈ ਪਰ ਆਖਰਕਾਰ ਵੋਟਾਂ ਦੀ ਗਿਣਤੀ ਕਰਾਉਣੀ ਹੀ ਪਈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:arguement between Amit Shah and Asaduddin Owaisi three time in lok sabha over nia bill 2019