ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ’ਚ ਝੂਠਿਆਂ ਦਾ ਮੁਕਾਬਲੇ ਹੋਵੇ ਤਾਂ ਕੇਜਰੀਵਾਲ ਨੂੰ ਮਿਲੇਗਾ ਪਹਿਲਾਂ ਇਨਾਮ: ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਸੂਬੇ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ਦੇਸ਼ ਵਿੱਚ ਝੂਠੇ ਵਾਅਦਿਆਂ ਕਰਨ ਦਾ ਮੁਕਾਬਲਾ ਹੋਇਆ ਤਾਂ ਕੇਜਰੀਵਾਲ ਨੂੰ ਪਹਿਲਾ ਇਨਾਮ ਮਿਲੇਗਾ।

 

ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਕੇਜਰੀਵਾਲ ਨੂੰ ਜਨਤਾ ਨਾਲ ਵਾਅਦਾ ਕਰਨ ਅਤੇ ਫਿਰ ਉਨ੍ਹਾਂ ਨੂੰ ਭੁੱਲਣ ਲਈ ਨਿਸ਼ਾਨਾ ਬਣਾਇਆ। ਸ਼ਾਹ ਪੱਛਮੀ ਦਿੱਲੀ ਦੇ ਮਤੀਲਾ ਵਿਧਾਨ ਸਭਾ ਹਲਕੇ ਚ ਇੱਕ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ।

 

ਅਮਿਤ ਸ਼ਾਹ ਨੇ ਕਿਹਾ, “ਪੰਜ ਸਾਲ ਪਹਿਲਾਂ, ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਬੜੇ ਵਿਸ਼ਵਾਸ ਨਾਲ ਵੋਟ ਦਿੱਤੀ ਸੀ। ਮੈਂ ਕੇਜਰੀਵਾਲ ਨੂੰ ਯਾਦ ਦਿਵਾਉਣ ਆਇਆ ਹਾਂ ਕਿ ਤੁਸੀਂ ਜੋ ਵਾਅਦੇ ਕੀਤੇ ਸਨ, ਉਹ ਭੁੱਲ ਗਏ ਹੋ, ਭਰਾ ਕੇਜਰੀਵਾਲ ਜਿਹੜੇ ਤੁਸੀਂ ਵਾਅਦੇ ਦਿੱਲੀ ਦੇ ਲੋਕਾਂ ਨਾਲ ਕੀਤੇ ਸਨ, ਉਹ ਤੁਸੀਂ ਖੁੱਦ ਤਾਂ ਭੁੱਲ ਗਏ, ਪਰ ਉਹ ਵਾਅਦੇ ਨਾ ਹੀ ਦਿੱਲੀ ਭੁੱਲੀ ਹੈ ਤੇ ਨਾ ਹੀ ਭਾਜਪਾ ਵਰਕਰ ਭੁੱਲੇ ਹਨ।”

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arvind Kejriwal will win first prize in competition to make false promises Says Amit Shah