ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਤੋਂ ਜ਼ਿਆਦਾ ਅਮੀਰ ਹਨ। ਸਿਆਸੀ ਪਾਰਟੀਆਂ ਉੱਤੇ ਨਜ਼ਰ ਰੱਖਣ ਵਾਲੇ ਸੰਗਠਨ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫੌਰਮਜ਼ (ਏ.ਡੀ.ਆਰ.) ਦੀ ਇਕ ਰਿਪੋਰਟ ਅਨੁਸਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਸੰਪਤੀ 6.27 ਕਰੋੜ ਰੁਪਏ ਹੈ ਤੇ ਉਹ ਸਭ ਤੋਂ ਅਮੀਰ ਮੁੱਖ ਮੰਤਰੀਆਂ ਦੀ ਸੂਚੀ ਵਿੱਚ 14ਵੇਂ ਨੰਬਰ ਉੱਤੇ ਹਨ।
15 ਵੇਂ ਸਥਾਨ 'ਤੇ, ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਹਨ। ਉਨ੍ਹਾਂ ਦੀ ਜਾਇਦਾਦ 5.61 ਕਰੋੜ ਹੈ. ਜਦੋਂ ਕਿ ਸਿੰਧੀਆ ਰਾਜਾਗਰਾਨੇ ਦੀ ਵਸੁੰਧਰਾ ਰਾਜੇ ਕੋਲ 4 ਕਰੋੜ ਦੀ ਜਾਇਦਾਦ ਹੈ।
31 ਮੁੱਖ ਮੰਤਰੀਆਂ 'ਚੋਂ 25 ਕਰੋੜਪਤੀ
ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮ (ਏ.ਡੀ.ਆਰ.) ਦੁਆਰਾ ਜਾਰੀ ਇੱਕ ਰਿਪੋਰਟ ਅਨੁਸਾਰ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਦੇਸ਼ ਦੇ ਸਭ ਤੋਂ ਅਮੀਰ ਮੁੱਖ ਮੰਤਰੀ ਹਨ। ਉਨ੍ਹਾਂ ਦੀ ਚੱਲ-ਅਚੱਲ ਸੰਪਤੀ ਦਾ ਕੁੱਲ ਮੁੱਲ 177 ਕਰੋੜ ਰੁਪਏ ਹੋਣ ਦਾ ਅਨੁਮਾਨ ਗਿਆ ਹੈ। ਉਸੇ ਸਮੇਂ ਤ੍ਰਿਪੁਰਾ ਦੇ ਮੁੱਖ ਮੰਤਰੀ ਰਹਿ ਚੁੱਕੇ ਮਨਿਕ ਸਰਕਾਰ ਸਭ ਤੋਂ ਗ਼ਰੀਬ ਮੁੱਖ ਮੰਤਰੀ ਸਨ, ਜਿਨ੍ਹਾਂ ਦੀ ਜਾਇਦਾਦ ਸਿਰਫ 26 ਲੱਖ ਰੁਪਏ ਸੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ 48.31 ਕਰੋੜ ਦੀ ਸਪੰਤੀ ਹੈ।
(ਨੋਟ: ਪੂਰੇ ਦੇਸ਼ ਵਿੱਚ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ, ਮੌਜੂਦਾ ਮੁੱਖ ਮੰਤਰੀਆਂ ਦੁਆਰਾ ਪੇਸ਼ ਕੀਤੇ ਹਲਫੀਆ ਬਿਆਨ ਤੋਂ ਹੀ ਸਪੰਤੀ ਦਾ ਨਤੀਜਾ ਕੱਢਿਆ ਗਿਆ ਹੈ.)