ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਦਲ ਦੇ ਹੁਕਮ 'ਤੇ ਚੱਲੀ ਸੀ ਗੋਲੀ, ਮੈਂ ਸਜ਼ਾ ਦਵਾ ਕੇ ਛੱਡੂੰ- CM ਕੈਪਟਨ

 ਬਾਦਲ ਦੇ ਹੁਕਮ 'ਤੇ ਚੱਲੀ ਸੀ ਗੋਲੀ, ਮੈਂ ਸਜ਼ਾ ਦਵਾ ਕੇ ਛੱਡੂ- CM ਕੈਪਟਨ

 

 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਦੀ ਗੋਲੀਬਾਰੀ ਘਟਨਾ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਸਜ਼ਾ ਦਿਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਉਨ੍ਹਾਂ ਨੂੰ ਹਰ ਹਾਲਤ ਵਿਚ ਕਾਨੂੰਨ ਦੇ ਕਟਿਹਰੇ ਵਿਚ ਖੜ੍ਹਾਂ ਕੀਤਾ ਜਾਵੇਗਾ। 


ਸਾਬਕਾ ਮੁੱਖ ਮੰਤਰੀ ਨਾਲ ਰੱਤੀ ਭਰ ਵਿਚ ਨਰਮੀ ਨਾ ਵਰਤਣ ਦੀ ਆਪਣੀ ਗੱਲ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਿਲਕੁਲ ਹੀ ਸੰਭਵ ਨਹੀਂ ਹੈ ਕਿ ਬਾਦਲ ਪੁਲਿਸ ਗੋਲੀਬਾਰੀ ਦੇ ਬਾਰੇ ਜਾਣੂ ਹੀ ਨਾ ਹੋਵੇ।


ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਸ਼ੇ ਜਾਂਚ ਟੀਮ (ਐਸ.ਆਈ.ਟੀ) ਦੀ ਰਿਪੋਰਟ ਅਦਾਲਤ ਵਿਚ ਜਾਵੇਗੀ ਅਤੇ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਸੀ.ਬੀ.ਆਈ ਤੋਂ ਜਾਂਚ ਵਾਪਸ ਲੈਣ ਅਤੇ ਇਹ ਪੰਜਾਬ ਪੁਲਿਸ ਦੀ ਐਸ.ਆਈ.ਟੀ ਦੇ ਹਵਾਲੇ ਕਰਨ ਦਾ ਫੈਸਲਾ ਸੂਬਾ ਵਿਧਾਨ ਸਭਾ ਨੇ ਲਿਆ ਹੈ ਜਿਸ ਨੇ ਮਹਿਸੂਸ ਕੀਤਾ ਹੈ ਕਿ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਹੈ ਅਤੇ ਇਸ ਦੇ ਰਾਹੀਂ ਕੇਂਦਰੀ ਏਜੰਸੀ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਕਿਉਂਕਿ ਭਾਜਪਾ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਹੈ। 

 


ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ ਕਿ ਇੱਕ ਮੁੱਖ ਮੰਤਰੀ ਨੂੰ ਗੋਲੀਬਾਰੀ ਬਾਰੇ ਕੁਝ ਪਤਾ ਵੀ ਨਾ ਹੋਵੇ। ਉਨ੍ਹਾਂ ਕਿਹਾ ਕਿ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੇ ਰਣਜੀਤ ਸਿੰਘ ਕਮਿਸ਼ਨ ਦੇ ਅੱਗੇ ਸਪਸ਼ਟ ਰੂਪ ਵਿਚ ਕਿਹਾ ਹੈ ਕਿ ਬਾਦਲ ਨੇ ਉਸ ਨੂੰ ਸ਼ਕਤੀ ਨਾਲ ਭੀੜ ਨੂੰ ਖਦੇੜਣ ਵਾਸਤੇ ਆਖਿਆ ਸੀ।  ਇੱਕ ਮੁੱਖ ਮੰਤਰੀ ਦੇ ਹੁੰਦੇ ਹੋਏ ਜੇ ਮੇਰੇ ਸੂਬੇ ਵਿਚ ਕੁਝ ਵਾਪਰਦਾ ਹੈ ਤਾਂ ਮੈਂ ਇਸ ਤਰ੍ਹਾਂ ਦਾ ਝੂਠ ਬੋਲ ਕੇ ਉਸ ਤੋਂ ਪਾਸਾ ਨਹੀਂ ਵੱਟ ਸਕਦਾ। ਜੇ ਮੇਰੇ ਨੱਕ ਦੇ ਹੇਠ ਕੁਝ ਵਾਪਰਦਾ ਹੈ ਅਤੇ ਮੈਂ ਉਸ ਬਾਰੇ ਜਾਣੂ ਹੀ ਨਹੀਂ ਹਾਂ ਤਾਂ ਮੈਨੂੰ ਅਹੁਦੇ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਕਿਹਾ ਕਿ ਕਮਿਸ਼ਨ ਦੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੋਲੀਬਾਰੀ ਤੋਂ ਪਹਿਲਾਂ ਬਾਦਲ ਨੂੰ 22 ਕਾਲਾਂ ਕੀਤੀਆਂ ਗਈਆਂ ਸਨ। 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:badal ordered the firing i will do everything to insure justice says captain