ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਲਾਦੇਸ਼ੀ ਅਦਾਕਾਰਾ ਅੰਜੂ ਘੋਸ਼ ਨੇ BJP ਦਾ ਚੁੱਕਿਆ ਝੰਡਾ

ਪੱਛਮੀ ਬੰਗਾਲ ਚ ਲੋਕ ਸਭਾ ਚੋਣਾਂ ਚ ਜਿੱਤ ਨਾਲ ਉਤਸ਼ਾਹਤ ਭਾਜਪਾ ਲਗਾਤਾਰ ਬੰਗਾਲ ਚ ਆਪਣੀ ਸਥਿਤੀ ਮਜ਼ਬੂਤ ਕਰਦੀ ਹੋਈ ਦਿੱਖ ਰਹੀ ਹੈ। ਚੋਣਾਂ ਮਗਰੋਂ ਲਗਾਤਾਰ ਭਾਜਪਾ ਕਈ ਆਗੂਆਂ ਨੂੰ ਆਪਣੀ ਪਾਰਟੀ ਚ ਸ਼ਾਮਲ ਕਰਾ ਰਹੀ ਹੈ ਤੇ ਇਸੇ ਲੜੀ ਚ ਹੁਣ ਬੰਗਲਾਦੇਸ਼ੀ ਅਦਾਕਾਰਾ ਅੰਜੂ ਘੋਸ਼ ਦਾ ਨਾਂ ਵੀ ਜੁੜ ਗਿਆ ਹੈ।

 

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਬੰਗਲਾਦੇਸ਼ੀ ਅਦਾਕਾਰਾ ਅੰਜੂ ਘੋਸ਼ ਅੱਜ ਭਾਜਪਾ ਚ ਸ਼ਾਮਲ ਹੋ ਗਏ ਹਨ। ਪੱਛਮੀ ਬੰਗਾਲ ਦੇ ਕੋਲਕਾਤਾ ਚ ਭਾਜਪਾ ਦੇ ਸੂਬਾਈ ਪ੍ਰਧਾਨ ਦਲੀਪ ਘੋਸ਼ ਦੀ ਹਾਜ਼ਰੀ ਚ ਅਦਾਕਾਰਾ ਅੰਜੂ ਘੋਸ਼ ਨੇ ਅੱਜ ਭਾਜਪਾ ਦਾ ਝੰਡਾ ਆਪਣੇ ਹੱਥਾਂ ਚ ਚੁੱਕ ਲਿਆ।

 

 

ਭਾਜਪਾ ਚ ਸ਼ਾਮਲ ਹੋਣ ਦੌਰਾਨ ਕੀਤੇ ਗਏ ਰਵਾਇਤੀ ਸਮਾਗਮ ਚ ਪੱਤਰਕਾਰਾਂ ਵਲੋਂ ਚੁੱਕੇ ਗਏ ਅੰਜੂ ਘੋਸ਼ ਦੀ ਨਾਗਰਿਕਤਾ ਦੇ ਸਵਾਲ ਤੋਂ ਅਦਾਕਾਰਾ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bangladeshi Actress Anju Ghosh joins BJP in presence of state party president Dilip Ghosh in Kolkata