ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਹਿਰਾ ਧੜੇ ਨੇ ਕੀਤਾ AAP ਪੰਜਾਬ ਇਕਾਈ ਦੀ 'ਆਜ਼ਾਦੀ' ਦਾ ਐਲਾਨ

ਖਹਿਰਾ ਧੜਾ

ਆਮ ਆਦਮੀ ਪਾਰਟੀ ਦੇ ਖਹਿਰਾ ਧੜੇ ਨੇ ਬਠਿੰਡਾ ਵਿਖੇ ਵਰਕਰਾਂ ਦੇ ਸੰਮੇਲਨ ਨੇ ਪੰਜਾਬ ਇਕਾਈ ਨੂੰ ਖੁਦਮੁਖਤਿਆਰ ਇਕਾਈ ਐਲਾਨ ਕਰ ਦਿੱਤਾ। ਅਤੇ ਪੰਜਾਬ ਵਿਚ ਪਾਰਟੀ ਦੇ ਸਾਰੇ ਢਾਂਚਿਆਂ ਨੂੰ ਭੰਗ ਕਰ ਦਿੱਤਾ ਹੈ।

 

ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਨੇ ਪਾਰਟੀ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਬਦਲਣ ਦਾ ਫ਼ੈਸਲਾ ਲੈਣ ਤੋਂ ਬਾਅਦ ਅੱਜ ਤਾਕਤ ਦਾ ਪ੍ਰਦਰਸ਼ਨ ਕੀਤਾ, ਇਸ ਸੰਮੇਲਨ ਵਿੱਚ 6 ਹੋਰ 'ਆਪ' ਵਿਧਾਇਕ ਸ਼ਾਮਲ ਹੋਏ।

 

ਖਹਿਰਾ ਨੇ ਕਿਹਾ ਕਿ ਪੰਜਾਬ ਇਕਾਈ ਸੱਤਾਧਾਰੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਖਿਲਾਫ ਤੀਜੇ ਮੋਰਚੇ ਦਾ ਹਿੱਸਾ ਹੋਵੇਗੀ।

 

ਸੰਮੇਲਨ ਨੇ ਛੇ ਮਤੇ ਪਾਸ ਕੀਤੇ।

 

ਇਹ ਵੀ ਮੰਗ ਕੀਤੀ ਗਈ ਕਿ ਅਗਲੇ ਹਫਤੇ ਚੰਡੀਗੜ੍ਹ ਵਿੱਚ ਸਾਰੇ ਵਿਧਾਇਕਾਂ ਦੀ ਇਕ ਮੀਟਿੰਗ ਬੁਲਾਈ ਜਾਵੇ ਤਾਂ ਜੋ ਪੰਜਾਬ ਇਕਾਈ ਦੇ ਭਵਿੱਖ  ਦਾ ਪਤਾ ਲਗਾਇਆ ਜਾ ਸਕੇ।

 

ਇਸ ਦੌਰਾਨ ਵਿਰੋਧੀ ਧਿਰ ਦੇ ਨਵੇਂ ਨੇਤਾ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਦੁਆਰਾ ਸੰਮੇਲਨ ਲਈ ਭੀੜ ਲਿਆਂਦੀ ਗਈ ਸੀ। ਬੈਂਸ ਭਰਾਵਾਂ ਦੀ ਹਾਲ ਹੀ 'ਚ ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਆਲੋਚਨਾ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bathinda volunteers convention of Aam Aadmi Party today declared itself an autonomous unit