ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮੀਰ ਪਰਿਵਾਰਾਂ ਦਾ ਬੇਤੁਕਾ ਤੇ ਨਾਪਾਕ ਇਕੱਠ ਹੈ ‘ਮਹਾਂਗੱਠਜੋੜ`

ਅਮੀਰ ਪਰਿਵਾਰਾਂ ਦਾ ਬੇਤੁਕਾ ਤੇ ਨਾਪਾਕ ਇਕੱਠ ਹੈ ‘ਮਹਾਂਗੱਠਜੋੜ`

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਬਣਾਏ ਮਹਾਂਗੱਠਜੋੜ `ਤੇ ਅੱਜ ਸ਼ਾਬਦਿਕ ਹਮਲਾ ਕਰਦਿਆਂ ਉਸ ਨੂੰ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਦਾ ‘ਨਿਜੀ ਹੋਂਦ ਨੂੰ ਬਚਾਉਣ ਲਈ ਕੀਤਾ ਇੱਕ - ਨਾਪਾਕ ਗੱਠਜੋੜ` ਕਰਾਰ ਦਿੱਤਾ।


ਸ੍ਰੀ ਮੋਦੀ ਨੇ ਤਾਮਿਲ ਨਾਡੂ `ਚ ਚੇਨਈ-ਮੱਧ, ਚੇਨਈ-ਉੱਤਰ, ਮਦੁਰਾਇ, ਤਿਰੂਚਿਰਾਪੱਲੀ ਤੇ ਤਿਰੂਵੱਲੂਰ ਚੋਣ ਹਲਕਿਆਂ ਦੇ ਭਾਜਪਾ ਦੇ ਬੂਥ ਕਾਰਕੁੰਨਾਂ ਨੂੰ ਵਿਡੀਓ ਸੰਬੋਧਨ ਰਾਹੀਂ ਕਿਹਾ ਕਿ ‘ਲੋਕ ਅਮੀਰ ਪਰਿਵਾਰਾਂ ਦਾ ਇੱਕ ਬੇਤੁਕਾ ਗੱਠਜੋੜ ਵੇਖਣਗੇ।`


ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਂਗੱਠਜੋੜ ਦੀ ਮੁੱਖ ਭਾਈਵਾਲ ਤੇਲਗੂ ਦੇਸਮ ਪਾਰਟੀ ਦਾ ਗਠਨ ਕਾਂਗਰਸ ਦੀਆਂ ਵਧੀਕੀਆਂ ਵਿਰੁੱਧ ਮਰਹੂਮ ਮੁੱਖ ਮੰਤਰੀ ਐੱਨਟੀ ਰਾਮਾਰਾਓ ਨੇ ਕੀਤਾ ਸੀ ਪਰ ਹੁਣ ਪਾਰਟੀ ਕਾਂਗਰਸ ਨਾਲ ਹੱਥ ਮਿਲਾਉਣ ਦੀ ਚਾਹਵਾਨ ਹੈ।


ਸ੍ਰੀ ਮੋਦੀ ਨੇ ਕਿਹਾ ਕਿ ਮਹਾਂਗੱਠਜੋੜ `ਚ ਕੁਝ ਪਾਰਟੀਆਂ ਨੇ ਸਮਾਜਵਾਦੀ ਆਗੂ ਰਾਮ ਮਨੋਹਰ ਲੋਹੀਆ ਤੋਂ ਪ੍ਰੇਰਿਤ ਹੋਣ ਦਾ ਦਾਅਵਾ ਕੀਤਾ ਹੈ ਪਰ ਉਹ (ਲੋਹੀਆ ਨੇ) ਖ਼ੁਦ ਕਾਂਗਰਸ ਦੀ ਵਿਚਾਰਧਾਰਾ ਦੇ ਵਿਰੁੱਧ ਸਨ।


ਪ੍ਰਧਾਨ ਮੰਤਰੀ ਨੇ ਕਿਹਾ ਅੱਜ ਕਈ ਲੋਕ ਮਹਾਂਗੱਠਜੋੜ ਦੀ ਗੱਲ ਕਰ ਰਹੇ ਹਨ। ਗੱਠਜੋੜ ਨਿਜੀ ਹੋਂਦ ਨੂੰ ਬਚਾਉਣ ਲਈ ਹੈ ਅਤੇ ਵਿਚਾਰਧਾਰਾ-ਆਧਾਰਤ ਸਮਰਥਨ ਨਹੀਂ ਹੈ। ਗੱਠਜੋੜ ਸੱਤਾ ਲਈ ਹੈ, ਜਨਤਾ ਲਈ ਨਹੀਂ। ਇਹ ਗੱਠਜੋੜ ਵਿਅਕਤੀਗਤ ਇੱਛਾਵਾਂ ਦੀ ਪੂਰਤੀ ਲਈ ਹੈ, ਜਨਤਾ ਦੀਆਂ ਇੱਛਾਵਾਂ ਦਾ ਕਿਸੇ ਨੂੰ ਕੋਈ ਖਿ਼ਆਲ ਨਹੀਂ ਹੈ।


ਸ੍ਰੀ ਮੋਦੀ ਨੇ ਕਿਹਾ ਕਿ ਗੱਠਜੋੜ ਦੀਆਂ ਕਈ ਪਾਰਟੀਆਂ ਤੇ ਆਗੂਆਂ ਦਾ ਕਹਿਣਾ ਹੈ ਕਿ ਉਹ ਲੋਹੀਆ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਾ ਕਿ ਗੱਠਜੋੜ ਦੇ ਕਈ ਆਗੂਆਂ ਨੂੰ ਹੰਗਾਮੀ ਹਾਲਾਤ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਤੇ ਉਨ੍ਹਾਂ `ਤੇ ਜ਼ੁਲਮ ਢਾਏ ਗਏ।


ਉਨ੍ਹਾਂ ਕਿਹਾ ਕਿ ਕਾਂਗਰਸ ਦੀ ਮੌਕਾਪ੍ਰਸਤੀ ਨੇ ਕਦੇ ਕਿਸੇ ਨੂੰ ਨਹੀਂ ਬਖ਼ਸਿ਼ਆ। ਉਨ੍ਹਾਂ ਮਰਹੂਮ ਮੁੱਖ ਮੰਤਰੀ ਐੱਮਜੀ ਰਾਮਾਚੰਦਰਨ ਦੀ ਅੰਨਾ ਡੀਐੱਮਕੇ ਸਰਕਾਰ ਦੀ 1980 ਵਿੱਚ ਕੀਤੀ ਗਈ ਬਰਖ਼ਾਸਤਗੀ ਦਾ ਵੀ ਹਵਾਲਾ ਦਿੱਤਾ, ਜਦ ਕਿ ਰਾਮਾਚੰਦਰਨ ਨੂੰ ਲੋਕਾਂ ਦੀ ਹਮਾਇਤ ਹਾਸਲ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big alliance is a baseless and unholy gathering Modi