ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਚਾਹੁੰਦਾ ਹੈ ਪੰਜਾਬ, ਕੈਪਟਨ ਨਹੀਂ ਹੈਲੀਕਾਪਟਰ ਵਾਲੀ ਸਰਕਾਰ'

ਬਿਕਰਮ ਮਜੀਠੀਆ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦਾ ਦੌਰਾ ਕਰਨ ਜਾਂ ਲੋਕਾਂ ਨਾਲ ਮਿਲਣ ਲਈ ਘੱਟ ਹੀ ਜਾਣੇ ਜਾਂਦੇ ਹਨ।

 

ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਜਲੰਧਰ ਦੀ ਇਕ ਪਾਰਟੀ ਰੈਲੀ ਦੌਰਾਨ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੀ ਇੱਕ ਲਾਇਨ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਉੱਤੇ ਚੁਟਕੀ ਲਈ।

 

ਮਜੀਠੀਆ ਬੋਲੇ '' ਚਾਹੁੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ '' ਪਰ ਇਹ ਤਾਂ ਹੈਲੀਕਾਪਟਰ ਵਾਲੀ ਸਰਕਾਰ ਹੈ। ਉਹ ਬੋਲੇ ਕਿ ਮੈਨੂੰ ਉਮੀਦ ਹੈ ਕਿ ਕੈਪਟਨ ਇੱਕ ਦਿਨ ਆਪਣੇ ਹੈਲੀਕਾਪਟਰ ਉੱਤੇ ਬੈਠ ਕੇ ਆਉਣਗੇ ਤੇ ਜਲੰਧਰ ਸ਼ਹਿਰ ਦਾ ਦੌਰਾ ਕਰਨਗੇ, ਜਿਸ ਨਾਲ ਉਨ੍ਹਾਂ ਨੂੰ ਇਸ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਪਤਾ ਲੱਗ ਸਕੇ। ਉਹ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸੀਬਤਾਂ ਬਾਰੇ ਜਾਣ ਸਕਣ ਜਿਵੇਂ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਹੈਲੀਕਾਪਟਰ ਵਿੱਚ ਬੈਠ ਕੇ ਗੈਰ-ਕਾਨੂੰਨੀ ਮਾਇਨਿੰਗ ਵਾਲੇ ਖੇਤਰ ਦਾ ਦੌਰਾ ਕੀਤਾ ਸੀ।

 

ਇਸ ਦੇ ਨਾਲ ਮਜੀਠੀਆ ਨੇ ਕੈਪਟਨ ਦੀ ਤੁਲਨਾ ਸਾਬਕਾ ਮੁੱਖ ਮੰਤਰੀ ਬਾਦਲ ਨਾਲ ਕਰਦੇ ਹੋਏ ਕਿਹਾ ਕਿ ਸਾਬਕਾ ਦੋ ਵਾਰ ਦੇ ਸੀਐਮ ਹਰ ਵੇਲੇ ਮਿਲ ਜਾਂਦੇ ਸਨ। ਕੈਪਟਨ ਅਮਰਿੰਦਰ ਸਿੰਘ ਜੋ ਪੰਜਾਬ ਦੇ ਜ਼ਿਲ੍ਹਿਆ ਨਾਲੋਂ ਦਿੱਲੀ ਦੇ ਦੌਰੇ ਉੱਤੇ ਜ਼ਿਆਦਾ ਜਾਂਦੇ ਹਨ, ਉਨ੍ਹਾਂ ਨੂੰ ਸ਼ਾਇਦ ਮਜੀਠੀਆ ਦੀ ਇਹ ਚੁਟਕੀ ਜ਼ਿਆਦਾ ਨਹੀਂ ਪਸੰਦ ਆਉਣ ਵਾਲੀ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bikram majithia takes jibe at cm captain amrinder singh