ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ ’ਚ ‘ਬਾਹਰੀ ਲੋਕਾਂ’ ਨੂੰ ਪ੍ਰਚਾਰ ਲਈ ਲਿਆ ਰਹੀ ਭਾਜਪਾ: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਭਾਜਪਾ ‘ਤੇ ਰਾਜਧਾਨੀ ਦਿੱਲੀ ਦੇ ਲੋਕਾਂ ਨੂੰ ਬੇਇਜ਼ਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਚ ਪ੍ਰਚਾਰ ਕਰਨ ਲਈਬਾਹਰੀ ਲੋਕਾਂ’ ਨੂੰ ਲਿਆ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਆਪ ਨੂੰ ਹਰਾਉਣ ਲਈ ਭਾਜਪਾ 200 ਸੰਸਦ ਮੈਂਬਰ, 70 ਮੰਤਰੀਆਂ ਅਤੇ 11 ਮੁੱਖ ਮੰਤਰੀਆਂ ਨੂੰ ਬਾਹਰੋਂ ਲਿਆਈ ਹੈ।

 

ਗੋਕਲਪੁਰੀ ਤੋਂ ‘ਆਪ’ ਦੇ ਉਮੀਦਵਾਰ ਸੁਰੇਂਦਰ ਕੁਮਾਰ ਲਈ ਚੋਣ ਪ੍ਰਚਾਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਹ 200 ਸੰਸਦ ਮੈਂਬਰ, 70 ਮੰਤਰੀਆਂ ਅਤੇ 11 ਮੁੱਖ ਮੰਤਰੀਆਂ ਨੂੰ ਲਿਆ ਰਹੇ ਹਨ ਕਿਉਂਕਿ ਦਿੱਲੀ ਦੇ ਲੋਕ ਉਨ੍ਹਾਂ ਦੀ ਹਮਾਇਤ ਨਹੀਂ ਕਰਦੇ, ਇਸ ਲਈ ਉਹ ਬਾਹਰਲੇ ਲੋਕਾਂ ਨੂੰ ਲਿਆ ਰਹੇ ਹਨ। ਉਹ ਦਿੱਲੀ ਦੇ ਲੋਕਾਂ ਨੂੰ ਹਰਾਉਣ ਆ ਰਹੇ ਹਨ।

 

ਕੇਜਰੀਵਾਲ ਨੇ ਕਿਹਾ ਕਿ ਉਹ ਤੁਹਾਡੇ ਬੇਟੇ ਕੇਜਰੀਵਾਲ ਨੂੰ ਹਰਾਉਣ ਆ ਰਹੇ ਹਨ। ਉਹ ਸਾਡੇ ਸਾਰਿਆਂ ਦੀ ਬੇਇਜ਼ਤੀ ਕਰਨ ਆ ਰਹੇ ਹਨ। ਉਹ ਆ ਜਾਣਗੇ ਤੇ ਕਹਿਣਗੇ ਕਿ ਤੁਹਾਡੇ ਸਕੂਲਾਂ ਦੀ ਹਾਲਤ ਖਰਾਬ ਹੈ, ਮੁਹੱਲਾ ਕਲੀਨਿਕ ਬੇਕਾਰ ਹਨ। ਤਾਂ ਕੀ ਤੁਸੀਂ ਚੁੱਪ ਰਹੋਗੇ?

 

ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ 2020 ਦਾ ਬਿਗੁਲ ਵੱਜ ਚੁੱਕਾ ਹੈ। ਦਿੱਲੀ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਨਾਲ, ਭਾਜਪਾ ਅਤੇ ਕਾਂਗਰਸ ਵੀ ਸੱਤਾ ਲਈ ਲੜ ਰਹੇ ਹਨ। ਦਿੱਲੀ ਵਿਧਾਨ ਸਭਾ ਦੀਆਂ ਸਾਰੀਆਂ 70 ਸੀਟਾਂ ਲਈ 8 ਫਰਵਰੀ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ 11 ਫਰਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP bringing outsiders to campaign in Delhi elections: Kejriwal