ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BJP ਪਹਿਲਾਂ ਬਾਪੂ ਦੇ ਮਾਰਗ 'ਤੇ ਤੁਰੇ, ਫੇਰ ਕਰੇ ਉਨ੍ਹਾਂ ਬਾਰੇ ਗੱਲ: ਪ੍ਰਿਅੰਕਾ ਗਾਂਧੀ

ਮਹਾਤਮਾ ਗਾਂਧੀ ਦੀ ਬੁੱਧਵਾਰ ਨੂੰ 150ਵੀਂ ਜੈਯੰਤੀ ਮੌਕੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਲਖਨਊ ਚ ਇੱਕ ਪੈਦਲ ਯਾਤਜਹ ਕੀਤੀ। ਕਾਂਗਰਸੀ ਵਰਕਰ ਸਵੇਰ ਤੋਂ ਹੀ ਪ੍ਰਿਅੰਕਾ ਦੀ ਪੈਦਲ ਯਤਰਾ ਦਾ ਇੰਤਜ਼ਾਰ ਕਰ ਰਹੇ ਸਨ। ਕਾਂਗਰਸ ਦੇ ਸੂਬਾਈ ਦਫ਼ਤਰ ਚ ਕਾਂਗਰਸੀ ਵਰਕਰ ਮੌਜੂਦ ਸਨ। ਇਹ ਯਾਤਰਾ ਸ਼ਹੀਦ ਸਮਾਰਕ ਤੋਂ ਸ਼ੁਰੂ ਹੋਇਆ ਤੇ ਹਜ਼ਰਤਗੰਜ ਵਿਖੇ ਗਾਂਧੀ ਦੇ ਬੁੱਤ 'ਤੇ ਸਮਾਪਤ ਹੋਇਆ।

 

ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ ਤੇ ਬਾਅਦ ਚ ਉਨ੍ਹਾਂ ਬਾਰੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਸੱਚ ਦੇ ਮਾਰਗ ‘ਤੇ ਚੱਲਣ ਦਾ ਸੰਦੇਸ਼ ਦਿੱਤਾ ਸੀ ਤੇ ਭਾਜਪਾ ਪਹਿਲਾਂ ਸੱਚ ਦੇ ਮਾਰਗ 'ਤੇ ਚਲੇ ਤੇ ਫਿਰ ਗਾਂਧੀ ਜੀ ਦੀ ਗੱਲ ਕਰੇ।

 

ਪ੍ਰਿਅੰਕਾ ਨੇ ਯਾਤਰਾ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਕਿ ਕਾਂਗਰਸ ਔਰਤਾਂ ਦੇ ਅਧਿਕਾਰਾਂ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ। ਦਰਅਸਲ, ਉਹ ਉਨਾਓ ਅਤੇ ਸ਼ਾਹਜਹਾਂਪੁਰ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੇ ਪੀੜਤਾਂ ਦੀ ਸਹਾਇਤਾ ਲਈ ਲਖਨਊ ਦੀਆਂ ਸੜਕਾਂ 'ਤੇ ਆਈ ਹਨ।

 

ਪ੍ਰਿਅੰਕਾ ਦੀ ਪੈਦਲ ਯਤਰਾ ਦੌਰਾਨ ਪਹੁੰਚੀ ਭੀੜ ਬੇਕਾਬੂ ਹੋ ਗਈ ਜਿਸ ਕਾਰਨ ਪ੍ਰਿਯੰਕਾ ਖੁਦ ਦੋ ਵਾਰ ਡਿੱਗ ਪਈ। ਇਸ ਦੌਰਾਨ ਜ਼ਫਰ ਅਲੀ ਨਕਵੀ ਸਮੇਤ ਕਈ ਕਾਂਗਰਸੀ ਨੇਤਾਵਾਂ ਦੇ ਸੱਟਾਂ ਵੱਜੀਆਂ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP first follow gandhi ji path and then talk about him says Priyanka