ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਸਰਕਾਰ ਹੁਣ ਤੱਕ ਹਾਰ ਦੇ ਕਾਰਨਾਂ ਦੀ ਭਾਲ ਕਰ ਰਹੀ: ਭੁਪਿੰਦਰ ਸਿੰਘ ਹੁੱਡਾ

ਮਹਾਰਾਸ਼ਟਰ 'ਚ ਭਾਜਪਾ ਨੂੰ ਝਟਕੇ ਤੋਂ ਬਾਅਦ ਬੁੱਧਵਾਰ ਨੂੰ ਕਾਂਗਰਸ ਦੇ ਦਿੱਗਜ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਮਨੋਹਰ ਲਾਲ ਖੱਟਰ ਸਰਕਾਰ 'ਤੇ ਨਿਸ਼ਾਨਾ ਸਾਧਿਆ।

 

ਹੁੱਡਾ ਨੇ ਸ਼ਾਮ ਦੇ ਚਾਰ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ ਤੇ ਲਿਖਿਆ ਕਿ ਸੂਬੇ ਚ ਸਰਕਾਰ ਬਣਨ ਨੂੰ 1 ਮਹੀਨਾ ਹੋ ਗਿਆ ਹੈ ਤੇ ਭਾਜਪਾ 1 ਮਹੀਨੇ ਤੋਂ ਹਾਰ ਦੇ ਕਾਰਨਾਂ ਦੀ ਭਾਲ ਕਰ ਰਹੀ ਹੈ। ਮੈਂ ਇਸਦਾ ਕਾਰਨ ਸਮਝਾਉਂਦਾ ਹਾਂ। 2014 ਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ।

 

ਹੁੱਡਾ ਨੇ ਲਿਖਿਆ ਕਿ ਇਹ ਘੁਟਾਲਿਆਂ ਦੀ ਸਰਕਾਰ ਹੈ। ਝੋਨਾ ਘੁਟਾਲਾ, ਕਿਲੋਮੀਟਰ ਸਕੀਮ ਘੁਟਾਲਾ, ਕੈਗ ਰਿਪੋਰਟ ਚ ਮਾਈਨਿੰਗ ਘੁਟਾਲੇ ਦਾ ਵੀ ਖੁਲਾਸਾ ਹੋਇਆ। ਇਨ੍ਹਾਂ ਸਾਰਿਆਂ ਦੀ ਜਾਂਚ ਸੀਬੀਆਈ ਤੋਂ ਹੋਣੀ ਚਾਹੀਦੀ ਹੈ।

 

ਪਹਿਲੇ ਟਵੀਟ ਚ ਉਨ੍ਹਾਂ ਲਿਖਿਆ, “ਹਰਿਆਣਾ ਚ ਭਾਜਪਾ ਅਤੇ ਜੇਜੇਪੀ ਸਰਕਾਰ ਬਣੀ,“ ਕਹੀਂ ਕੀ ਇੱਟ ਕਹੀ ਕਾ ਰੋੜਾ, ਭਾਨੂਮਤੀ ਨੇ ਕੁੰਬਾ ਜੋੜਾ” ਦੀ ਤਰਜ਼ ਤੇ। ਦੋਵਾਂ ਧਿਰਾਂ ਨੂੰ ਪਹਿਲਾਂ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਭਵਿੱਖ ਵਿੱਚ ਅਗਲੀਆਂ ਚੋਣਾਂ ਇਕੱਠੀਆਂ ਲੜਨਗੀਆਂ ਜਾਂ ਨਹੀਂ।

 

ਹੁੱਡਾ ਨੇ ਚੇਤਾਵਨੀ ਦਿੱਤੀ ਕਿ ਜੇ ਗੱਠਜੋੜ ਦੀ ਸਰਕਾਰ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰੇ ਤਾਂ ਉਹ ਸ਼ਲਾਘਾ ਕਰਨਗੇ ਅਤੇ ਉਹ ਸੜਕ ਤੋਂ ਸਦਨ ਤੱਕ ਆਪਣੀ ਆਵਾਜ਼ ਬੁਲੰਦ ਕਰਨਗੇ।

 

ਗੌਰਤਲਬ ਹੈ ਕਿ 24 ਅਕਤੂਬਰ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦੀਵਾਲੀ ਵਾਲੇ ਦਿਨ 27 ਅਕਤੂਬਰ ਨੂੰ ਸਹੁੰ ਚੁੱਕੀ ਸੀ। ਮਹਾਰਾਸ਼ਟਰ ਅਤੇ ਹਰਿਆਣਾ ਚੋਣਾਂ ਇੱਕੋ ਸਮੇਂ ਹੋਈਆਂ ਸਨ। ਹਰਿਆਣਾ ਚ ਭਾਜਪਾ ਨੇ ਜਨਨਾਇਕ ਜਨਤਾ ਪਾਰਟੀ ਅਤੇ 7 ਆਜ਼ਾਦ ਉਮੀਦਵਾਰਾਂ ਦੇ ਸਮਰਥਨ ਨਾਲ ਸਰਕਾਰ ਬਣਾਈ, ਹਾਲਾਂਕਿ ਇਕ ਮਹੀਨੇ ਚ ਸਰਕਾਰ ਬਹੁਤੀ ਸਰਗਰਮ ਨਹੀਂ ਹੋ ਸਕੀ ਹੈ। ਹੁੱਡਾ ਦੇ ਹਮਲੇ ਨੂੰ ਇਸੇ ਨਾਲ ਜੋੜਿਆ ਜਾ ਰਿਹਾ ਹੈ।

 

ਦੱਸਣਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ 2019 ਚ ਭਾਜਪਾ ਨੇ 40 ਸੀਟਾਂ ਜਿੱਤੀਆਂ ਅਤੇ ਕਾਂਗਰਸ ਨੇ 31 ਸੀਟਾਂ ਜਿੱਤੀਆਂ, ਜਦੋਂਕਿ ਜੇਜੇਪੀ ਨੂੰ 10 ਅਤੇ 1 ਸੀਟਾਂ ਇਨੈਲੋ ਅਤੇ 1 ਸੀਟ ਹਰਿਆਣਾ ਲੋਕਹਿਤ ਪਾਰਟੀ ਨੂੰ ਮਿਲੀ। ਬਾਕੀ ਸੀਟਾਂ 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਭਾਜਪਾ ਨੇ ਸੂਬੇ ਚ ਸਰਕਾਰ ਸਥਿਰ ਰੱਖਣ ਲਈ ਜੇਜੇਪੀ ਦੇ ਦੋ ਲੋਕਾਂ ਨੂੰ ਮੰਤਰੀ ਮੰਡਲ ਚ ਜਗ੍ਹਾ ਦਿੱਤੀ ਹੈ। ਇਸ ਨਾਲ ਇਕ ਆਜ਼ਾਦ ਵਿਧਾਇਕ ਨੂੰ ਮੰਤਰੀ ਅਤੇ ਚਾਰ ਹੋਰ ਆਜ਼ਾਦ ਉਮੀਦਵਾਰਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP government searching for reasons of defeat so far: Bhupendra Singh Hooda