ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਲੋਕਸਭਾ ਚੋਣਾਂ 2019 ’ਚ ਫਿਰ ਬਣੇਗੀ ਭਾਜਪਾ ਸਰਕਾਰ’

1 / 2‘ਲੋਕਸਭਾ ਚੋਣਾਂ 2019 ’ਚ ਬਣੇਗੀ ਭਾਜਪਾ ਸਰਕਾਰ’

2 / 2‘ਲੋਕਸਭਾ ਚੋਣਾਂ 2019 ’ਚ ਬਣੇਗੀ ਭਾਜਪਾ ਸਰਕਾਰ’

PreviousNext

ਜੇਡੀਯੂ ਦੇ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਦਾ ਮੰਨਣਾ ਹੈ ਕਿ ਆਉਣ ਵਾਲੀਆਂ ਲੋਕਸਭਾ ਚੋਣਾਂ ਚ 2014 ਵਰਗਾ ਮਾਹੌਲ ਨਹੀਂ ਬਣ ਸਕਦਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਅੰਗ੍ਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੰਟਰਵਿਊ ਚ ਕਿਹਾ ਹੈ ਕਿ ਮੈਨੂੰ ਨਹੀਂ ਲੱਗਦਾ ਹੈ ਕਿ ਆਉਂਦੀਆਂ ਲੋਕਸਭਾ ਚੋਣਾਂ ਚ ਕੋਈ ਲਹਿਰ ਬਣ ਸਕੇਗੀ। ਡਿਜੀਟਲ ਦੁਨੀਆ ਨੇ ਸਭ ਕੁੱਝ ਬਦਲ ਦਿੱਤਾ ਹੈ। ਹੁਣ ਲੋਕ ਸੱਚਾਈ ਨਾਲ ਪੇਸ਼ ਕੀਤੀ ਗਈ ਚੀਜ਼ਾਂ ਨੂੰ ਦੇਖਣਾ ਚਾਹੁੰਦੇ ਹਨ।

 

ਉਨ੍ਹਾਂ ਕਿਹਾ ਕਿ ਲੋਕਸਭਾ ਚੋਣਾਂ 2019 ਚ ਕੇਂਦਰ ਦੀ ਮੌਜੂਦਾ ਭਾਜਪਾ ਨੂੰ 272 ਤੋਂ ਵੱਧ ਸੀਟਾਂ ਮਿਲਣਾ ਮੁਸ਼ਕਲ ਹੈ। ਪ੍ਰਸ਼ਾਂਤ ਨੇ ਅੱਗੇ ਕਿਹਾ ਕਿ ਇਸ ਦੇਸ਼ ਚ 70 ਫੀਸਦ ਲੋਕ ਰੋਜ਼ਾਨਾ 100 ਰੁਪਏ ਵੀ ਨਹੀਂ ਕਮਾ ਪਾ ਰਹੇ। ਅਜਿਹੇ ਚ ਉਨ੍ਹਾਂ ਦੇ ਦਿਮਾਗ ਨੂੰ ਪੜ੍ਹਨਾ ਮੁਸ਼ਕਲ ਹੈ। ਇਸ ਲਈ ਲੋਕ ਜੋ ਕਹਿੰਦੇ ਹਨ ਜ਼ਰੂਰੀ ਨਹੀਂ ਉਹ ਸੱਚ ਸਾਬਤ ਹੋਵੇ। ਚੋਣਾਂ ਦੇ ਨਤੀਜੇ ਕਈ ਵਾਰ ਵੱਖਰੇ ਹੁੰਦੇ ਹਨ।

 

ਪ੍ਰਸ਼ਾਂਤ ਤੋਂ ਭਾਜਪਾ ਦੀ ਥਾਂ ਜੇਡੀਯੂ ਚ ਸ਼ਾਮਲ ਹੋਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਬਿਹਾਰ ਚ ਕੰਮ ਕਰਨ ਲਈ ਜੇਡੀਯੂ ਚ ਸ਼ਾਮਲ ਹੋਇਆ ਅਤੇ ਨੀਤੀਸ਼ ਕੁਮਾਰ ਦੇ ਕੰਮਾਂ ਨੂੰ ਪਸੰਦ ਕਰਦਾ ਹਾਂ। ਜੇਡੀਯੂ ਇੱਕ ਛੋਟੀ ਪਾਰਟੀ ਹੈ। ਮੈਂ ਉਨ੍ਹਾਂ ਦੀ ਵਿਚਾਰਧਾਰਾ ਨਾਲ ਖੁੱਦ ਨੂੰ ਜੁੜਿਆ ਮਹਿਸੂਸ ਕਰਦਾ ਹਾਂ।

 

ਰਾਮ ਮੰਦਿਰ ਦੇ ਮੁੱਦੇ ਤੇ ਜੇਡੀਯੂ ਉਪ ਪ੍ਰਧਾਨ ਨੇ ਕਿਹਾ ਕਿ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਕਿਸੇ ਅਜਿਹੇ ਮੁੱਦੇ ਨੂੰ ਲੋਕਾਂ ਵਿਚਾਲੇ ਰੱਖਣਾ ਚਾਹੁੰਦੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਲਾਭ ਮਿਲ ਸਕੇ। ਮੈਂ ਜੇਡੀਯੂ ਚ ਨਵਾਂ ਹਾਂ, ਪਰ ਪਾਰਟੀ ਅਤੇ ਮੈਂ ਮੰਨਦੇ ਹਨ ਕਿ ਇਸ ਮੁੱਦੇ ਤੇ ਸੁਪਰੀਮ ਕੋਰਟ ਨੂੰ ਫੈਸਲਾ ਕਰਨਾ ਚਾਹੀਦਾ ਹੈ ਜਿਸਦਾ ਸਭ ਨੂੰ ਸਤਿਕਾਰ ਅਤੇ ਮੰਨ ਲੈਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP government to be made in Lok Sabha elections 2019