ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

18 ਨਵੰਬਰ ਨੂੰ ਧਵਨ ਹੋਣਗੇ 'ਆਪ' ਦੇ, ਚੰਡੀਗੜ੍ਹ 'ਚ ਪਾਰਟੀ ਦੇ ਆਏ ਚੰਗੇ ਦਿਨ

18 ਨਵੰਬਰ ਨੂੰ ਵੱਡੇ ਭਾਜਪਾ ਆਗੂ ਹਰਮੋਹਨ ਧਵਨ ਹੋ ਸਕਦੇ ਨੇ 'ਆਪ' ਦੇ

ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਨੂੰ ਨਵਾਂ ਹੁਲਾਰਾ ਮਿਲ ਸਕਦਾ ਹੈ. ਖ਼ਬਰ ਹੈ ਕਿ ਸ਼ਹਿਰ ਦੀ ਰਾਜਨੀਤੀ ਉੱਤੇ ਪਕੜ ਰੱਖਣ ਵਾਲੇ ਵੱਡੇ ਭਾਜਪਾ ਆਗੂ ਹਰਮੋਹਨ ਧਵਨ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਸਕਦੇ ਹਨ।ਹਰਮੋਹਨ ਧਵਨ ਦਾ ਕਿਸੇ ਵੇਲੇ ਚੰਡੀਗੜ੍ਹ ਵਿੱਚ ਦਬਦਬਾ ਹੁੰਦਾ ਸੀ. ਉਹ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ।

 

ਪਿਛਲੇ ਦਿਨੀ ਹਰਮੋਹਨ ਧਵਨ ਦੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਹੋਈ ਸੀ। ਜਿਸ ਤੋਂ ਬਾਅਦ ਹੀ ਉਨ੍ਹਾਂ ਦੀ ਆਪ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਸੀ। ਹੁਣ ਨਵੀਂ ਜਾਣਕਾਰੀ ਇਨੁਸਾਰ ਉਹ 18 ਨਵੰਬਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਧਵਨ ਦੇ ਆਪ ਵਿੱਚ ਜਾਣ ਨਾਲ ਕਈ ਭਾਜਪਾ ਆਗੂ ਵੀ ਹੁਣ ਟਿਕਟ ਮਿਲਣ ਦਾ ਸੁਪਨਾ ਵੇਖ ਸਕਦੇ ਹਨ।

 

ਹਰਧਵਨ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਵੇਲੇ ਭਗਵੰਤ ਮਾਨ ਤੇ ਹੋਰ ਕਈ ਆਪ ਪੰਜਾਬ ਸੂਬਾਈ ਆਗੂ ਮੌਜੂਦ ਰਹਿ ਸਕਦੇ ਹਨ। ਨਾਲ ਹੀ ਧਵਨ ਨੂੰ 2019 ਦੀਆਂ ਲੋਕਸਭਾ ਚੋਣਾਂ ਵਿੱਚ ਆਪ ਦੀ ਟਿਕਟ ਮਿਲਣਾ ਲਗਭਗ ਪੱਕਾ ਮੰਨਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bjp leader harmohan dhawan to join aam aadmi party