ਮੱਧ ਪ੍ਰਦੇਸ਼ ਚ ਭਾਜਪਾ ਨੂੰ ਉਸੇ ਦੇ ਵਿਧਾਇਕਾਂ ਨੇ ਬੁੱਧਵਾਰ ਨੂੰ ਝਟਕਾ ਦਿੱਤਾ ਹੈ। ਦੋਨਾਂ ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ ਚ ਇਕ ਬਿਲ ’ਤੇ ਵੋਟਿੰਗ ਕਰਦੇ ਸਮੇਂ ਕਾਂਗਰਸ ਦੀ ਹਮਾਇਤ ਚ ਵੋਟ ਪਾਈ। ਭਾਜਪਾ ਵਿਧਾਇਕ ਨਾਰਾਇਣ ਤ੍ਰਿਪਾਠੀ ਤੇ ਸ਼ਰਦ ਕੋਲ ਨੇ ਕਾਂਗਰਸ ਸਰਕਾਰ ਦੇ ਪੱਖ ਚ ਵੋਟ ਦਿੱਤਾ। ਦੱਸ ਦੇਈਏ ਕਿ ਦੋਨਾਂ ਹੀ ਵਿਧਾਇਕ ਕਾਂਗਰਸ ਛੱਡ ਕੇ ਭਾਜਪਾ ਚ ਸ਼ਾਮਲ ਹੋੲੋ ਸਨ।
ਤ੍ਰਿਪਾਠੀ ਤੇ ਕੋਲ ਨੇ ਕਿਹਾ ਕਿ ਉਨ੍ਹਾਂ ਨੇ ਆਪੋ ਆਪਣੇ ਵਿਧਾਨ ਸਭਾ ਖੇਤਰਾਂ ਦੇ ਵਿਕਾਸ ਕਰਨ ਲਈ 7 ਮਹੀਨਿਆਂ ਪੁਰਾਣੀ ਕਮਲਨਾਥ ਸਰਕਾਰ ਦੀ ਹਮਾਇਤ ਕੀਤੀ। ਦੋਨਾਂ ਭਾਜਪਾ ਵਿਧਾਇਕਾਂ ਨੇ ਇਸ ਵੋਟਿੰਗ ਨੂੰ ਘਰ ਵਾਪਸੀ ਕਰਾਰ ਦਿੱਤਾ। ਅਪਰਾਧ ਕਾਨੂੰਨ (ਮੱਧ ਪ੍ਰਦੇਸ਼ ਸੋਧ) ਬਿਲ 2019 ਤੇ ਵੋਟਿੰਗ ਦੌਰਾਨ ਕੁਲ 122 ਵਿਧਾਇਕਾਂ ਨੇ ਕਾਂਗਰਸ ਦੀ ਹਮਾਇਤ ਚ ਵੋਟ ਪਾਈ।
ਮੁੱਖ ਮੰਤਰੀ ਕਮਲਨਾਧ ਨੇ ਇਸ ਮਾਮਲੇ ਤੇ ਕਿਹਾ, ਭਾਜਪਾ ਰੋਜ਼ਾਨਾ ਕਹਿੰਦੀ ਹੈ ਕਿ ਅਸੀਂ ਘੱਟ ਗਿਣਤੀ ਦੀ ਸਰਕਾਰ ਹਾਂ ਤੇ ਇਹ ਕਦੇ ਵੀ ਡਿੱਗ ਸਕਦੀ ਹੈ। ਫਿਰ ਵੀ ਵਿਧਾਨ ਸਭਾ ਚ ਬਿਲ ਤੇ ਹੋਈ ਵੋਟਿੰਗ ਦੌਰਾਨ ਦੋ ਭਾਜਪਾ ਵਿਧਾਇਕਾਂ ਨੇ ਸਾਡੀ ਸਰਕਾਰ ਦੇ ਪੱਖ ਚ ਵੋਟ ਪਾਈ।
.