ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ BJP ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ- ਅਸੀਂ ਤਾਂ ਚੌਕੀਦਾਰ ਹਾਂ ਜੀ

 ਸ਼ਵੇਤ ਮਲਿਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਨੂੰ 'ਚੌਕੀਦਾਰ' ਆਖਦੇ ਹਨ। ਹੁਣ ਲੱਗਦਾ ਹੈ ਕਿ ਉਨ੍ਹਾਂ ਦੀ ਪਾਰਟੀ ਬੀਜੇਪੀ ਦੇ ਲੀਡਰਾਂ ਨੂੰ ਇਸ ਅੱਖਰ ਨਾਲ ਹੱਦ ਤੋਂ ਜ਼ਿਆਦਾ ਪਿਆਰ ਹੋ ਗਿਆ ਹੈ। 

 

ਪੰਜਾਬ ਜਿੱਥੇ ਕਿ ਪਾਰਟੀ ਵਿਰੋਧੀ ਧਿਰ ਵਿਚ ਹੈ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਪਿਛਲੇ ਹਫ਼ਤੇ ਕਿਹਾ ਕਿ ਪੰਜਾਬ ਵਿਚ ਪਾਰਟੀ ਚੌਕੀਦਾਰ ਦੀ ਭੂਮਿਕਾ ਅਦਾ ਕਰ ਰਹੀ ਹੈ। ਸਾਡੀ ਅੱਖ ਲਗਾਤਾਰ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਉੱਤੇ ਹੈ।

 

ਬੀਜੇਪੀ ਦੇ ਰਾਜਸਭਾ ਮੈਂਬਰ ਨੇ ਅੱਗੇ ਕਿਹਾ," ਇੱਥੇ (ਪੰਜਾਬ) 'ਚ ਚੋਕੀਦਾਰ ਬਹੁਤ ਮਜ਼ਬੂਤ ਹੈ ਤੇ ਆਪਣਾ ਕੰਮ ਬਹੁਤ ਚੰਗੀ ਤਰ੍ਹਾਂ ਨਾਲ ਕਰ ਰਿਹਾ ਹੈ। ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ." ਮਲਿਕ ਸ਼ਾਇਦ ਨਰਿੰਦਰ ਮੋਦੀ ਨੂੰ ਫ਼ਾਲੋ ਕਰਨ ਦੀ ਕੋਸ਼ਿਸ ਕਰ ਰਹੇ ਹਨ। ਪਰ ਉਨ੍ਹਾਂ ਨੂੰ ਪਹਿਲਾਂ ਮੋਦੀ ਸਾਬ੍ਹ ਨਾਲ ਮਿਲ ਕੇ ਇਹ ਤੈਅ ਕਰ ਲੈਣਆ ਚਾਹੀਦਾ ਹੈ ਕਿ ਅਸਲ ਚੌਕੀਦਾਰ ਹੈ ਕੌਣ. ਜੋ ਸੱਤਾ ਵਿਚ ਹੈ ਜਾਂ ਜਿਹੜਾ ਵਿਰੋਧੀ ਧਿਰ 'ਚ ਹੈ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP love for chowkidar word rised in punjab unit too