ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਭਾਜਪਾ ਬਣਾ ਸਕਦੀ ਹੈ ਰਾਜਸਭਾ ਉਮੀਦਵਾਰ

ਭਾਜਪਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਗੁਜਰਾਤ ਤੋਂ ਰਾਜ ਸਭਾ ਉਮੀਦਵਾਰ ਵਜੋਂ ਉਤਾਰ ਸਕਦੀ ਹੈ ਜਦਕਿ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੂੰ ਰਾਜਸਭਾ ਚ ਲਿਆਉਣ ਲਈ ਬਿਹਾਰ ਤੋਂ ਰਾਜਗ ਦਾ ਉਮੀਦਵਾਰ ਬਣਾਉਣ ਦੀ ਸੰਭਾਵਨਾ ਹੈ।

 

ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ ਮਗਰੋਂ ਭਾਜਪਾ ਅਮਿਤ ਸ਼ਾਹ, ਕੇਂਦਰ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਸਮ੍ਰਿਤੀ ਇਰਾਨੀ ਦੇ ਜੇਤੂ ਰਹਿਣ ਕਾਰਨ ਰਾਜ ਸਭਾ ਚ ਭਾਜਪਾ ਦੀ ਤਿੰਨ ਸੀਟਾਂ ਖਾਲੀ ਹੋਣਗੀਆਂ।

 

ਕੇਂਦਰੀ ਮੰਤਰੀ ਨਿਯੁਕਤ ਹੋਏ ਪਾਸਵਾਨ ਅਤੇ ਜੈਸ਼ੰਕਰ ਦਾ 6 ਮਹੀਨਿਆਂ ਅੰਦਰ ਸੰਸਦ ਦੇ ਦੋਵੇਂ ਸਦਨਾਂ ਚੋਂ ਕਿਸੇ ਇਕ ਸਦਨ ਦਾ ਮੈਂਬਰ ਚੁਣਿਆ ਜਾਣਾ ਲਾਜ਼ਮੀ ਹੈ ਕਿਉਂਕਿ ਬਿਹਾਰ ਚ ਰਾਜਗ ਕੋਲ ਪੂਰਨ ਬਹੁਮਤ ਹੈ ਜਦਕਿ ਗੁਜਰਾਤ ਚ ਭਾਜਪਾ ਸੱਤਾ ਚ ਹੈ।

 

ਸੂਤਰਾਂ ਮੁਤਾਬਕ ਭਾਜਪਾ ਜੈਸ਼ੰਕਰ ਨੂੰ ਉਨ੍ਹਾਂ ਦੇ ਜੱਦੀ ਸੂਬੇ ਤਾਮਿਲਨਾਡੂ ਤੋਂ ਰਾਜਸਭਾ ਤੋਂ ਨਾਮਜ਼ਦ ਕਰਨ ਤੇ ਵੀ ਵਿਚਾਰ ਕਰ ਰਹੀ ਹੈ ਕਿਉਂਕਿ ਇਸੇ ਸਾਲ ਜੁਲਾਈ ਚ ਇੱਥੋਂ ਰਾਜਸਭਾ ਦੀ 6 ਸੀਟਾਂ ਖਾਲੀ ਹੋਣਗੀਆਂ। ਭਾਜਪਾ ਦੀ ਭਾਈਵਾਲ ਪਾਰਟੀ ਅੰਨਾਦ੍ਰਮੁਕ ਇੱਥੇ ਸੱਤਾ ਚ ਹੈ।

 

ਦੱਸਣਯੋਗ ਹੈ ਕਿ ਜੈਸ਼ੰਕਰ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਚ ਵਿਦੇਸ਼ ਸਕੱਤਰ ਰਹੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP may field S Jaishankar as Rajya Sabha candidate from Gujarat