ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BJP-RSS ਦਲਿਤ ਵਿਰੋਧੀ, ਰਾਖਵਾਂਕਰਨ ਤੇ ਸੰਵਿਧਾਨ ਨਿਸ਼ਾਨਾ: ਕਾਂਗਰਸ

ਆਰਐਸਐਸ ਮੁਖੀ ਮੋਹਨ ਭਾਗਵਤ ਦੀ ਰਾਖਵੇਂਕਰਨ ਬਾਰੇ ਹੋਈ ਚਰਚਾਤੇ ਟਿੱਪਣੀ ਸਬੰਧੀ ਕਾਂਗਰਸ ਨੇ ਸੋਮਵਾਰ ਨੂੰ ਭਾਜਪਾ ਅਤੇ ਸੰਘ ਨੂੰਦਲਿਤ-ਪਛੜਿਆ ਵਿਰੋਧੀਕਰਾਰ ਦਿੱਤਾ ਤੇ ਦੋਸ਼ ਲਾਇਆ ਕਿ ਰਾਖਵਾਂਕਰਨ ਅਤੇ ਸੰਵਿਧਾਨ ਉਨ੍ਹਾਂ ਦਾ ਨਿਸ਼ਾਨਾ ਹੈ ਤੇ ਇਹ ਉਨ੍ਹਾਂ ਦਾ ਅਸਲ ਏਜੰਡਾ ਹੈ। ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਵੀ ਦਾਅਵਾ ਕੀਤਾ ਕਿ ਭਾਗਵਤ ਦੇ ਬਿਆਨ ਦਾ ਟੀਚਾ ਵਿਵਾਦ ਪੈਦਾ ਕਰਕੇ ਲੋਕਾਂ ਦਾ ਧਿਆਨ ਹਟਾਉਣਾ ਸੀ।

 

ਪਵਨ ਖੇੜਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਅਤੇ ਆਰਐਸਐਸ ਦੀ ਆਦਤ ਬਣ ਗਈ ਹੈ ਕਿ ਉਹ ਲੋਕਾਂ ਨੂੰ ਵਿਵਾਦਾਂ ਵਿਚ ਰੁਝਾ ਕੇ ਰੱਖਣ ਤਾਂ ਜੋ ਲੋਕ ਸਖ਼ਤ ਸਵਾਲ ਪੁੱਛਣੇ ਬੰਦ ਕਰ ਦੇਣ ਤੇ ਮੁੱਢਲੇ ਮੁੱਦੇ ਪੈਦਾ ਹੀ ਨਾ ਹੋਣ। ਉਨ੍ਹਾਂ ਕਿਹਾ ਕਿ ਮੋਹਨ ਭਾਗਵਤ ਦਾ ਬਿਆਨ ਉਦੋਂ ਆਇਆ ਜਦੋਂ ਅਰਥਚਾਰੇ ਦੀ ਮਾੜੀ ਸਥਿਤੀਤੇ ਸਵਾਲ ਪੁੱਛਣੇ ਸ਼ੁਰੂ ਕੀਤੇ।

 

ਪਾਰਟੀ ਦੇ ਸੀਨੀਅਰ ਨੇਤਾ ਪੀ ਐਲ ਪੂਨੀਆ ਨੇ ਦੋਸ਼ ਲਾਇਆ ਕਿ ਜਦੋਂ ਵੀ ਭਾਜਪਾ ਦੀ ਸਰਕਾਰ ਆਈ ਤਾਂ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ। ਭਾਗਵਤ ਦਾ ਬਿਆਨ ਆਇਆ ਹੈ ਕਿ ਰਿਜ਼ਰਵੇਸ਼ਨ 'ਤੇ ਚੰਗੀ ਬਹਿਸ ਹੋਣੀ ਚਾਹੀਦੀ ਹੈ ਇਹ ਲੋਕ ਕਿਸ ਤਰ੍ਹਾਂ ਦੀ ਬਹਿਸ ਚਾਹੁੰਦੇ ਹਨ? ਉਨ੍ਹਾਂ ਕਿਹਾ ਕਿ ਇਹ ਇਕ ਸੋਚੀ ਸਮਝੀ ਚਾਲ ਹੈ। ਉਨ੍ਹਾਂ ਦੀ ਮਾਨਸਿਕਤਾ ਰਿਜ਼ਰਵੇਸ਼ਨ ਨੂੰ ਖਤਮ ਕਰਨਾ ਹੈਕੀ ਇਹ ਸਹੀ ਨਹੀਂ ਹੈ ਕਿ ਇਨ੍ਹਾਂ ਲੋਕਾਂ ਨੇ ਵਿਦਿਅਕ ਅਦਾਰਿਆਂ ਰਾਖਵਾਂਕਰਨ ਖ਼ਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ?

 

ਪੂਨੀਆ ਨੇ ਕਿਹਾ ਕਿ ਦਿੱਲੀ ਦੇ ਰਵਿਦਾਸ ਮੰਦਰ ਨੂੰ ਜ਼ਮੀਨ ਦੀ ਗਲਤ ਵਰਤੋਂ ਦਿਖਾ ਕੇ ਢਾਹ ਦਿੱਤੀ ਗਈ ਸੀ। ਉਨ੍ਹਾਂ ਕਿਹਾ, “ਭਾਜਪਾ ਅਤੇ ਆਰਐਸਐਸ ਦਲਿਤ ਵਿਰੋਧੀ ਹਨ।ਇਹ ਲੋਕ ਉਨ੍ਹਾਂ ਲਾਭਾਂ ਨੂੰ ਖਤਮ ਕਰਨਾ ਚਾਹੁੰਦੇ ਹਨ ਜੋ ਦਲਿਤਾਂ ਅਤੇ ਬੀ ਸੀ ਨੂੰ ਮਿਲ ਰਹੇ ਹਨ।''

 

ਕਾਂਗਰਸ ਨੇਤਾ ਉਦਿਤ ਰਾਜ ਨੇ ਦਾਅਵਾ ਕੀਤਾ ਕਿ ਇਹ ਬਿਆਨ ਦਰਸਾਉਂਦਾ ਹੈ ਕਿ ਇਹ ਲੋਕ ਪੁਰਾਣੀ ਮਾਨਸਿਕਤਾ ਵਿੱਚ ਹਨ। ਇਹ ਲੋਕ ਸ਼ੁਰੂ ਤੋਂ ਹੀ ਸੰਵਿਧਾਨ ਅਤੇ ਰਾਖਵੇਂਕਰਨ ਦਾ ਵਿਰੋਧ ਕਰਦੇ ਰਹੇ ਹਨ। ਭਾਗਵਤ ਰਾਹੀਂ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਮਾਜ ਵਿਚ ਲੋਕਾਂ ਨੂੰ ਲੜਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਹਨ ਉਨ੍ਹਾਂ ਕਿਹਾ ਕਿ ਬੀ ਸੀ ਸਮਾਜ ਨੂੰ ਇਹ ਵੀ ਸਮਝਣਾ ਪਏਗਾ ਕਿ ਇਹ ਲੋਕ ਰਾਖਵੇਂਕਰਨ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਇਹ ਉਨ੍ਹਾਂ ਦੇ ਨਿਸ਼ਾਨੇ ਵੀ ਹਨ।

 

ਇਸ ਤੋਂ ਪਹਿਲਾਂ, ਟਵਿੱਟਰ 'ਤੇ ਭਾਗਵਤ ਦੇ ਬਿਆਨ ਨਾਲ ਜੁੜੀ ਖ਼ਬਰ ਸਾਂਝੀ ਕਰਦਿਆਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਗਰੀਬਾਂ ਦੇ ਅਧਿਕਾਰਾਂ' ’ਤੇ ਹਮਲਾ, ਸੰਵਿਧਾਨਕ ਅਧਿਕਾਰਾਂ ਨੂੰ ਦਰੜਨਾ, ਦਲਿਤਾਂ ਅਤੇ ਪੱਛੜੇ ਲੋਕਾਂ ਦੇ ਹੱਕ ਖੋਹ ਲੈਣੇ। ਇਹੀ ਭਾਜਪਾ ਦਾ ਅਸਲ ਏਜੰਡਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਸ਼ਟਰੀ ਸਵੈਂ ਸੇਵਕ ਸੰਘ-ਬੀਜੇਪੀ ਦਾ ਦਲਿਤ-ਪਿਛੜਾ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ। ਗਰੀਬਾਂ ਦੇ ਰਾਖਵਾਂਕਰਨ ਖ਼ਤਮ ਕਰਨ ਦੀ ਸਾਜਿਸ਼ ਅਤੇ ਸੰਵਿਧਾਨ ਨੂੰ ਬਦਲਣ ਦੀ ਉਨ੍ਹਾਂ ਦੀ ਅਗਲੀ ਨੀਤੀ ਦਾ ਪਰਦਾਫਾਸ਼ ਕੀਤਾ ਗਿਆ।

 

ਮਹੱਤਵਪੂਰਣ ਗੱਲ ਇਹ ਹੈ ਕਿ ਰਾਸ਼ਟਰੀ ਸਵੈਂ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਨੇ ਐਤਵਾਰ ਨੂੰ ਕਿਹਾ ਸੀ ਕਿ ਰਾਖਵਾਂਕਰਨ ਦੇ ਹੱਕ ਵਿੱਚ ਅਤੇ ਜੋ ਇਸ ਦੇ ਵਿਰੁੱਧ ਹਨ ਉਨ੍ਹਾਂ ਵਿਚਕਾਰ ਸਦਭਾਵਨਾ ਭਰੇ ਮਾਹੌਲ ਵਿੱਚ ਇਸ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣੇ ਚਾਹੀਦੇ ਹਨ। ਭਾਗਵਤ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਰਿਜ਼ਰਵੇਸ਼ਨ 'ਤੇ ਗੱਲ ਕੀਤੀ ਸੀ, ਪਰ ਇਸ ਨਾਲ ਕਾਫੀ ਹੰਗਾਮਾ ਹੋਇਆ ਅਤੇ ਸਾਰੀ ਚਰਚਾ ਅਸਲ ਮੁੱਦੇ ਤੋਂ ਭਟਕ ਗਈ।

 

ਉਨ੍ਹਾਂ ਇਥੇ ਇਕ ਪ੍ਰੋਗਰਾਮ ਵਿਚ ਇਹ ਵੀ ਕਿਹਾ ਕਿ ਜੋ ਲੋਕ ਰਾਖਵੇਂਕਰਨ ਦਾ ਪੱਖ ਪੂਰਦੇ ਹਨ ਉਨ੍ਹਾਂ ਨੂੰ ਲੋਕਾਂ ਦੇ ਹਿੱਤਾਂ ਨੂੰ ਧਿਆਨ ਰੱਖਦਿਆਂ ਬੋਲਣਾ ਚਾਹੀਦਾ ਹੈ ਜੋ ਇਸ ਦੇ ਵਿਰੁੱਧ ਹਨ ਅਤੇ ਇਸੇ ਤਰ੍ਹਾਂ ਜੋ ਲੋਕ ਇਸ ਦਾ ਵਿਰੋਧ ਕਰਦੇ ਹਨ ਉਨ੍ਹਾਂ ਨੂੰ ਇਸ ਦਾ ਸਮਰਥਨ ਕਰਨ ਵਾਲਿਆਂ ਦੇ ਹਿੱਤਾਂ ਦਾ ਧਿਆਨ ਰੱਖਦਿਆਂ ਬੋਲਣਾ ਚਾਹੀਦਾ ਹੈ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP-RSS are anti-Dalit now they are targeting reservation and constitution says Congress spokesperson