ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਜੇਪੀ ਨੇ ਘੇਰਿਆ ਸਿੱਧੂ ਤਾਂ ਕਾਂਗਰਸ ਖੜ੍ਹੀ ਨਾਲ ਮੋਢਾ ਜੋੜ ਕੇ, ਕਿਹਾ- ਨਿੰਦਾ ਨਹੀਂ ਤਾਰੀਫ਼ ਕਰੋ

ਨਵਜੋਤ ਸਿੰਘ ਸਿੱਧੂ

ਬੀਜੇਪੀ ਵੱਲੋਂ ਲੋਕਲ-ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਉੱਤੇ ਜਬਰਦਸਤ ਹਮਲਿਆਂ ਤੋਂ ਬਾਅਦ ਹੁਣ ਕਾਂਗਰਸ ਸਿੱਧੂ ਦੇ ਪੱਖ ਵਿੱਚ ਖੜ੍ਹੀ ਹੋ ਗਈ ਹੈ। ਸਿੱਧੂ ਸਾਬਕਾ ਕ੍ਰਿਕੇਟਰ ਤੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਹਨ। ਜਿੱਥੇ ਸਮਾਗਮ ਤੋਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਇਆ ਜਿਸ 'ਚ ਉਹ ਪਾਕਿਸਤਾਨ ਦੇ ਫ਼ੌਜ਼ ਮੁਖੀ ਜਾਵੇਦ ਕਮਰ ਬਾਜਵਾ ਨੂੰ ਗਲੇ ਲਗਾਉਂਦੇ ਹੋਏ ਦਿਖਾਈ ਦਿੱਤੇ।

 

ਬਸ ਫ਼ਿਰ ਕੀ ਸੀ ਬੀਜੇਪੀ ਨੇ ਸਿੱਧੂ 'ਤੇ ਲਗਾਤਾਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਪਰ ਹੁਣ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਸਿੱਧੂ ਦਾ ਪੱਖ ਲਿਆ ਹੈ। ਜਾਖੜ ਨੇ ਕਿਹਾ ਕਿ ਬੀਜੇਪੀ ਨੂੰ ਸਿੱਧੂ ਜਿਸ ਜ਼ਜਬੇ ਨਾਲ ਪਾਕਿਸਤਾਨ ਗਏ ਉਸਦੀ ਤਾਰੀਫ ਕਰਨੀ ਚਾਹੀਦੀ ਹੈ।

 

ਜਾਖੜ ਨੇ ਕਿਹਾ,ਇਹ ਇੱਕ ਖਿਡਾਰੀ ਨੇ ਦੂਜੇ ਖਿਡਾਰੀ ਨੂੰ ਸੱਦਾ ਦਿੱਤਾ ਸੀ। ਹੁਣ ਗੇਂਦ ਪਾਕਿਸਤਾਨ ਦੇ ਨਵੇਂ ਪ੍ਰਧਾਨ ਦੇ ਗੋਲ ਵਿਚ ਹੈ, ਉਹ ਦੋਵੇਂ ਦੇਸ਼ਾਂ ਵਿਚਾਲੇ ਸ਼ਾਤੀ ਲਈ ਕਦਮ ਚੁੱਕਦੇ ਹਨ ਜਾਂ ਫਿਰ ਪਾਕਿਸਤਾਨੀ ਸੈਨਾ ਦੀ ਕਠਪੁੱਤਲੀ ਬਣ ਕੇ ਹੀ ਰਹਿੰਦੇ ਹਨ, ਇੱਕ ਦਿਨ ਪਹਿਲਾਂ ਹੀ ਅਟਲ ਬਿਹਾਰੀ ਵਾਜਪੇਈ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿਨ੍ਹਾਂ ਨੇ ਪਾਕਿ ਨਾਲ ਲਾਹੌਰ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਸੀ ਤੇ ਕਾਰਗਿਲ ਦੇ ਯੁੱਧ ਦੇ ਬਾਵਜੂਦ ਗੱਲਬਾਤ ਜਾਰੀ ਰੱਖੀ।"

 

ਕਾਂਗਰਸੀ ਪ੍ਰਧਾਨ ਨੇ ਅੱਗੇ ਕਿਹਾ ਕਿ ਬੀਜੇਪੀ ਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਮੌਜੂਦਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਬਿਨ੍ਹਾਂ ਸੱਦੇ ਦੇ ਪਾਕਿਸਤਾਨ ਨਵਾਜ਼ ਸ਼ਰੀਫ ਦੀ ਜਨਮਦਿਨ ਪਾਰਟੀ ਵਿਚ ਸ਼ਾਮਲ ਹੋਣ ਚਲੇ ਗਏ ਸਨ।ਮੋਦੀ ਦਾ 56 ਇੰਚ ਵਾਲਾ ਸੀਨਾ ਭਾਰਤ-ਪਾਕਿ ਦੇ ਮੁੱਦੇ ਹੱਲ ਨਹੀਂ ਕਰ ਸਕਿਆ। ਇਸ ਲਈ ਹੁਣ ਬੀਜੇਪੀ ਨੂੰ ਸਿੱਧੂ ਦੀ ਤਾਰੀਫ਼ ਕਰਨੀ ਚਾਹੀਦੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP should welcome Sidhus Track II diplomacy with Imran said Jakhar