ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ਼ 'ਚ ਜਾਦੂਗਰ ਲਾਉਣਗੇ BJP ਦਾ ਬੇੜਾ ਪਾਰ, ਹੋਵੇਗੀ ਭਰਤੀ

ਮੱਧ ਪ੍ਰਦੇਸ਼ 'ਚ ਜਾਦੂਗਰ ਲਾਉਣਗੇ BJP ਦਾ ਬੇੜਾ ਪਾਰ, ਹੋਵੇਗੀ ਭਰਤੀ

ਮੱਧ ਪ੍ਰਦੇਸ਼ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਲੁਭਾਉਣ ਲਈ 'ਜਾਦੂਗਰਾਂ' ਦੀ ਵਰਤੋਂ ਕਰੇਗੀ। ਮੱਧ ਪ੍ਰਦੇਸ਼ 'ਚ ਭਾਜਪਾ ਦੇ ਬੁਲਾਰੇ ਰਜਨੀਸ਼ ਅਗਰਵਾਲ ਨੇ ਦੱਸਿਆ ਕਿ ਜਾਦੂਗਰ ਲੋਕਾਂ ਕੋਲ ਜਾਣਗੇ ਤੇ ਪਿਛਲੇ 15 ਸਾਲਾਂ ਵਿੱਚ ਮੱਧ ਪ੍ਰਦੇਸ਼ ਸਰਕਾਰ ਦੁਆਰਾ ਕੀਤੇ ਗਏ ਕੰਮ ਬਾਰੇ ਦੱਸਣਗੇ।

 

ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਪ੍ਰਚਾਰ ਲਈ ਜਾਦੂਗਰਾਂ ਨੂੰ ਕਿਰਾਏ ਉੱਤੇ ਲੈਣ ਦੀ ਯੋਜਨਾ ਬਣਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਜਾਦੂ ਸ਼ੋਅ ਖਾਸ ਤੌਰ 'ਤੇ ਪੇਂਡੂ ਤੇ ਅਰਧ ਸ਼ਹਿਰੀ ਖੇਤਰਾਂ ਵਿੱਚ ਹੋਣਗੇ. ਇਹ ਜਾਦੂਗਰ ਮੈਜਿਕ ਸ਼ੋਅ ਕਰਨ ਲਈ ਬਾਜ਼ਾਰਾਂ ਵਿੱਚ ਜਾਣਗੇ ਤਾਂ ਕਿ ਵੋਟਰਾਂ ਤੱਕ ਪਹੁੰਚ ਕੀਤੀ ਜਾ ਸਕੇ।

 

ਅਗਰਵਾਲ ਨੇ ਕਿਹਾ ਕਿ ਹਾਲੇ ਤੱਕ ਇਹ ਫੈਸਲਾ ਨਹੀਂ ਕੀਤਾ ਗਿਆ ਕਿ ਕਿੰਨੇ ਜਾਦੂਗਰਾਂ ਨੂੰ ਕਿਰਾਏ ਉੱਤੇ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਉਮੀਦ ਹੈ ਕਿ ਭਾਜਪਾ ਜਲਦੀ ਹੀ ਇੱਕ ਮੈਜਿਕ ਪ੍ਰਦਰਸ਼ਨ ਸ਼ੁਰੂ ਕਰੇਗੀ ਤੇ ਇਸ ਲਈ ਬਜਟ ਅਲਾਟਮੈਂਟ ਵੀ ਛੇਤੀ ਹੀ ਹੋਵੇਗੀ।

 

ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਇਸ ਕਲਾ ਰਾਹੀਂ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਭਾਜਪਾ ਨੇ ਕੀ ਕੀਤਾ ਹੈ। ਇਸਦੇ ਰਾਹੀਂ, ਇਹ ਦੱਸਣ ਦੀ ਕੋਸ਼ਸ਼ ਕੀਤੀ ਜਾਵੇਗੀ ਕਿ ਭਾਜਪਾ ਸਰਕਾਰ ਨੇ ਪਿਛਲੇ 15 ਸਾਲਾਂ ਵਿੱਚ ਮੱਧ ਪ੍ਰਦੇਸ਼ ਵਿੱਚ ਸਮਾਜ ਦੇ ਕਮਜ਼ੋਰ ਵਰਗਾਂ ਲਈ ਕੀ ਕੀਤਾ ਹੈ।

 

ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਾਂ 28 ਨਵੰਬਰ ਨੂੰ ਪੈਣਗੀਆਂ ਤੇ ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP to rope in magicians for campaigning in MP polls