2019 ਦੀਆਂ ਲੋਕ ਸਭਾ ਚੋਣਾਂ ਵਿੱਚ, ਉੱਤਰ ਪ੍ਰਦੇਸ਼ 'ਚ ਭਾਜਪਾ 25 ਸੰਸਦ ਮੈਂਬਰਾਂ ਦੀ ਟਿਕਟ ਕੱਟ ਸਕਦੀ ਹੈ। ਸੂਬੇ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਮੌਜੂਦਾ ਸੰਸਦ ਮੈਂਬਰਾਂ ਦਾ ਇੱਕ ਰਿਪੋਰਟ ਕਾਰਡ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਿਸਦੇ ਤਹਿਤ 25 ਸੰਸਦ ਮੈਂਬਰਾਂ ਦੇ ਕੰਮ ਦੀ ਮੁੜ ਸਮੀਖਿਆ ਕੀਤੀ ਜਾਵੇਗੀ। ਭਾਜਪਾ ਦੇ ਸੂਬਾਈ ਲੀਡਰਸ਼ਿਪ ਨੇ ਇਨ੍ਹਾਂ ਸੰਸਦ ਮੈਂਬਰਾਂ ਬਾਰੇ ਇੱਕ ਰਿਪੋਰਟ ਤਿਆਰ ਕੀਤੀ ਹੈ।
ਬੀਜੇਪੀ ਸੂਬਾਈ ਲੀਡਰਸ਼ਿਪ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ 25 ਵਰਤਮਾਨ ਸੰਸਦ ਮੈਂਬਰਾਂ, ਜਿਨ੍ਹਾਂ ਨੇ ਪਿਛਲੇ ਸਾਢੇ ਚਾਰ ਸਾਲ ਦੀ ਮਿਆਦ ਦੇ ਦੌਰਾਨ ਜਨਤਾ ਨੂੰ ਨਜ਼ਰਅੰਦਾਜ਼ ਕੀਤਾ ਤੇ ਸੰਗਠਨ ਦੇ ਲਈ ਵੀ ਕੋਈ ਕੰਮ ਨਹੀਂ ਕੀਤਾ ਦੀ ਟਿਕਟ ਕੱਟਣ ਦੀ ਤਿਆਰੀ ਕੀਤੀ ਹੈ। ਪਾਰਟੀ ਦੀ ਕੌਮੀ ਲੀਡਰਸ਼ਿਪ ਕੋਲ ਕੁਝ ਸੰਸਦ ਪਹਿਲਾਂ ਹੀ ਆਪਣੇ ਕਾਰਜਕਾਲ ਬਾਰੇ ਜਵਾਬ ਭੇਜ ਚੁੱਕੇ ਹਨ ਤੇ ਕਈਆਂ ਨੇ ਆਪਣੀ ਟਿਕਟ ਬਚਾਉਣ ਲਈ ਸੰਘ ਦਾ ਦਰਵਾਜ਼ਾ ਖੜਕਾਇਆ ਹੈ।
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ, ਕੇਸ਼ਵ ਮੌਰਿਆ ਸੂਬੇ ਵਿਚ ਮੌਜੂਦਾ ਰਾਜਨੀਤਕ ਸਥਿਤੀ ਦੇ ਮੱਦੇਨਜ਼ਰ ਤੇ ਹੋਰ ਸਮੀਕਰਨਾਂ ਨੂੰ ਦੇਖਦੇ ਹੋਏ ਰਿਪੋਰਟ ਤਿਆਰ ਕਰਨ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਦੀ ਨਵੀ ਜ਼ਿੰਮੇਵਾਰੀ ਵਿੱਚ ਮੌਜੂਦਾ ਐਮਪੀ ਦੀ ਬਜਾਏ ਪਾਰਟੀ ਜਾਂ ਵਿਰੋਧੀ ਪਾਰਟੀਆਂ ਵਿੱਚ ਟਿਕਟ ਦੇਣ ਲਾਈਕ ਨਵਾਂ ਚਿਹਰਾ ਲੱਭਣਾ ਸ਼ਾਮਲ ਹੈ।
ਰਾਜ ਦੀ ਮੌਜੂਦਾ ਸਿਆਸੀ ਸਥਿਤੀ ਤੇ ਵਿਰੋਧੀ ਧਿਰ ਦੇ ਪ੍ਰਸਤਾਵਿਤ ਗੱਠਜੋੜ ਦੇ ਮੱਦੇਨਜ਼ਰ, ਕੇਸ਼ਵ ਇਹ ਵੀ ਦੇਖੇਣਗੇ ਕਿ ਜੇਕਰ ਕੋਈ ਐਮ ਪੀ ਸੰਸਥਾ ਦੇ ਕੰਮਕਾਜ ਨਾਲ ਨਹੀਂ ਜੁੜਿਆ ਪਰ ਖੇਤਰ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਬਰਕਰਾਰ ਹੈ ਤਾਂ ਅਜਿਹੇ ਸੰਸਦ ਮੈਂਬਰਾਂ 'ਤੇ ਪਾਰਟੀ ਫਿਰ ਤੋਂ ਦਾਅ ਖੇਡ ਸਕਦੀ ਹੈ। ਅਜਿਹੇ ਸੰਸਦ ਮੈਂਬਰਾਂ, ਜਿਨ੍ਹਾਂ ਨੇ ਸੰਗਠਨ ਲਈ ਵੀ ਕੰਮ ਨਹੀਂ ਕੀਤਾ ਤੇ ਜਨਤਾ ਵਿੱਚ ਆਪਣੀ ਪ੍ਰਸਿੱਧੀ ਵੀ ਗੁਆ ਲਈ ਹੈ, ਦੀ ਟਿਕਟ ਕੱਟਣ ਦਾ ਫੈਸਲਾ ਕੀਤਾ ਗਿਆ ਹੈ। ਕੇਸ਼ਵ ਨੂੰ ਵੀ ਇਹ ਦੇਖਣ ਲਈ ਕਿਹਾ ਗਿਆ ਹੈ ਕਿ ਜੇ ਟਿਕਟ ਕੱਟੇ ਜਾਣ ਉੱਤੇ ਉਹ ਐਮਪੀ ਦੂਜੀ ਧਿਰ ਨਾਲ ਜੁੜ ਜਾਵੇ ਤਾਂ ਕਦੇ ਉਹ ਭਾਜਪਾ ਨੂੰ ਨੁਕਸਾਨ ਤਾਂ ਨਹੀਂ ਪਹੁੰਚਾਏਗਾ।
ਅੱਧਾ ਦਰਜਨ ਮੰਤਰੀਆਂ ਤੇ ਵਿਧਾਇਕਾਂ ਨੂੰ ਟਿਕਟ
ਇਨ੍ਹਾਂ ਸੰਸਦ ਮੈਂਬਰਾਂ ਦੇ ਸਥਾਨ ਤੇ, ਕੁਝ ਮੰਤਰੀਆਂ ਤੇ ਸੀਨੀਅਰ ਵਿਧਾਇਕਾਂ ਨੂੰ ਟਿਕਟ ਦਿੱਤਾ ਜਾ ਸਕਦਾ ਹੈ। ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਮੱਦੇਨਜ਼ਰ ਲੋਕ ਸਭਾ ਚੋਣਾਂ ਵਿੱਚ ਅੱਧਾ ਦਰਜਨ ਮੰਤਰੀਆਂ ਤੇ ਕਈ ਵਿਧਾਇਕਾਂ ਨੂੰ ਉਮੀਦਵਾਰ ਬਣਾਉਣ ਦਾ ਫ਼ੈਸਲਾ ਲੈ ਸਕਦੀ ਹੈ।