ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਕਾਰਕੁੰਨ ਆਪਣੀ ਪਾਰਟੀ ਦੇ 60% MPs ਤੋਂ ਖ਼ਫ਼ਾ

ਭਾਜਪਾ ਕਾਰਕੁੰਨ ਆਪਣੀ ਪਾਰਟੀ ਦੇ 60% MPs ਤੋਂ ਖ਼ਫ਼ਾ

ਹੁਣ ਜਦੋਂ ਆਮ ਸੰਸਦੀ ਚੋਣਾਂ ਸਿਰ ‘ਤੇ ਹਨ; ਅਜਿਹੇ ਵੇਲੇ ਭਾਜਪਾ ਦੇ ਆਮ ਕਾਰਕੁੰਨ ਆਪਣੀ ਪਾਰਟੀ ਦੇ 60 ਫ਼ੀ ਸਦੀ ਲੋਕ ਸਭਾ ਮੈਂਬਰਾਂ (MPs – Member Parliaments) ਤੋਂ ਨਾਰਾਜ਼ ਹਨ। ਭਾਜਪਾ ਲਈ ਸੱਚਮੁਚ ਇਹ ਵੱਡੇ ਖ਼ਤਰੇ ਦੀ ਘੰਟੀ ਹੈ। ਇਸੇ ਲਈ ਹੁਣ ਭਾਜਪਾ ਲੀਡਰਸ਼ਿਪ ਦੀਆਂ ਚਿੰਤਾਵਾਂ ਵੀ ਵਧ ਗਈਆਂ ਹਨ।  ਦਰਅਸਲ, ਪਾਰਟੀ ਨੂੰ ਆਪਣੇ ਅੰਦਰੂਨੀ ਸਿਸਟਮ ਦੇ ਵੱਖੋ–ਵੱਖਰੇ ਪੱਧਰਾਂ ਰਾਹੀਂ ਮਿਲ ਰਹੀ ਫ਼ੀਡਬੈਕ ‘ਚ ਇਹੋ ਸਥਿਤੀ ਸਾਹਮਣੇ ਆਈ ਹੈ। ਇਨ੍ਹਾਂ ਵਿੱਚੋਂ ਕੁਝ ਨੂੰ ਤਾਂ ਬਦਲਿਆ ਜਾ ਸਕਦਾ ਹੈ ਪਰ ਕਈ ਮੰਤਰੀ ਤੇ ਵੱਡੇ ਕੱਦ ਵਾਲੇ ਆਗੂ ਵੀ ਸ਼ਾਮਲ ਹੈ, ਜਿਨ੍ਹਾਂ ਦੇ ਟਿਕਟ ਕੱਟਣੇ ਸੰਭਵ ਨਹੀਂ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਦਿੱਲੀ ’ਚ ਦੋ ਦਿਨ ਪਹਿਲਾਂ ਹੋਈ ਪਾਰਟੀ ਦੀ ਰਾਸ਼ਟਰੀ ਕੌਂਸਲ ਦੀ ਮੀਟਿੰਗ ‘ਚ ਦੇਸ਼ ਦੇ ਹਰ ਲੋਕ ਸਭਾ ਖੇਤਰ ਦੇ ਚੋਣਵੇਂ ਕਾਰਕੁੰਨਾਂ ਨੇ ਹਿੱਸਾ ਲਿਆ ਸੀ। ਸੂਤਰਾਂ ਅਨੁਸਾਰ ਇਸ ਦੌਰਾਨ ਉਨ੍ਹਾਂ ਦੇ ਖੇਤਰਾਂ ਦੇ ਪਾਰਟੀ ਸੰਸਦ ਮੈਂਬਰਾਂ ਨੂੰ ਲੈ ਕੇ ਵੀ ਉਨ੍ਹਾਂ ਦੀ ਰਾਇ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਪਾਰਟੀ ਨੇ ਲੋਕ ਸਭਾ ਖੇਤਰ ਸੋਸ਼ਲ ਮੀਡੀਆ ਇੰਚਾਰਜਾਂ, ਮੀਡੀਆ ਇੰਚਾਰਜਾਂ, ਵੱਖੋ–ਵੱਖਰੇ ਮੋਰਚਿਆਂ ਦੇ ਮੁੱਖ ਕਾਰਕੁੰਨਾਂ ਨਾਲ ਵੱਖੋ–ਵੱਖਰੀਆਂ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਦਾ ਏਜੰਡਾ ਤਾਂ ਚੋਣ–ਤਿਆਰੀਆਂ ਦਾ ਸੀ ਪਰ ਇਨ੍ਹਾਂ ਵਿੱਚ ਸੰਸਦ ਮੈਂਬਰਾਂ ਨੂੰ ਲੈ ਕੇ ਰਾਇ ਵੀ ਸਾਹਮਣੇ ਆਈ। ਬਿਹਾਰ ਅਤੇ ਯੂਪੀ ਦੇ ਕਾਰਕੁੰਨਾਂ ਨੇ ਤਾਂ ਕੁਝ ਮੰਤਰੀਆਂ ਦੇ ਨਾਂਅ ਵੀ ਲਏ ਤੇ ਕਿਹਾ ਕਿ ਇਨ੍ਹਾਂ ਨੂੰ ਜੇ ਮੁੜ ਟਿਕਟ ਦਿੱਤੇ ਗਏ, ਤਾਂ ਔਖਾ ਹੋਵੇਗਾ।

 

 

ਇੱਕ ਪ੍ਰਮੁੱਖ ਭਾਜਪਾ ਆਗੂ ਨੇ ਕਿਹਾ ਕਿ ਕਾਰਕੁੰਨਾਂ ਦੀਆਂ ਆਸਾਂ ਬਹੁਤ ਜ਼ਿਆਦਾ ਹੁੰਦੀਆਂ ਹਨ ਤੇ ਅਜਿਹੇ ਹਾਲਾਤ ਵਿੱਚ ਨਾਰਾਜ਼ਗੀ ਹੁੰਦੀ ਹੀ ਹੈ। ਜਿਹੜੇ ਖੇਤਰਾਂ ਤੋਂ ਹਰ ਪੱਧਰ ‘ਤੇ ਹੀ ਨਾਂਹ–ਪੱਖੀ ਰਿਪੋਰਟ ਮਿਲ ਰਹੀ ਹੈ, ਉੱਥੇ ਉਮੀਦਵਾਰ ਬਦਲਣ ਬਾਰੇ ਵਿਚਾਰ ਕੀਤਾ ਜਾਵੇਗਾ। ਉਂਝ ਵੀ ਹਰ ਚੋਣ ਵਿੱਚ ਲਗਭਗ 20% ਚਿਹਰੇ ਬਦਲੇ ਹੀ ਜਾਂਦੇ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਸੂਤਰਾਂ ਅਨੁਸਾਰ ਕਾਰਕੁੰਨਾਂ ਤੋਂ ਮਿਲੀ ਫ਼ੀਡਬੈਕ ਕਾਰਨ ਕਈ ਮੁੱਖ ਆਗੂਆਂ ਦੇ ਵਿਰੁੱਧ ਮਾਹੌਲ ਹੋਣ ਕਾਰਨ ਪਾਰਟੀ ਕੁਝ ਚੌਕਸ ਹੋ ਗਈ ਹੈ। ਇਸ ਦਾ ਇੱਕ ਕਾਰਨ ਹਾਲੀਆ ਵਿਧਾਨ ਸਭਾ ਚੋਣਾਂ ਰਹੀਆਂ ਹਨ; ਜਿੱਥੇ ਕਈ ਸੀਟਾਂ ’ਤੇ ਨਾਂਹ–ਪੱਖੀ ਮਾਹੌਲ ਹੋਣ ਦੇ ਬਾਵਜੂਦ ਟਿਕਟ ਨਹੀਂ ਕੱਟੇ ਗਏ। ਇਸ ਨਾਲ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP workers angry with 60 per cent MPs