ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲੀਵੁੱਡ ਅਦਾਕਾਰਾ ਈਸ਼ਾ ਕੋਪੀਕਰ ਭਾਜਪਾ ’ਚ ਸ਼ਾਮਲ

ਬਾਲੀਵੁੱਡ ਅਦਾਕਾਰਾ ਈਸ਼ਾ ਕੋਪੀਕਰ ਭਾਜਪਾ ’ਚ ਸ਼ਾਮਲ

ਬਾਲੀਵੁੱਡ ਦੀ ਅਦਾਕਾਰਾ ਈਸ਼ਾ ਕੋਪੀਕਰ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋ ਗਈ। ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਉਨ੍ਹਾਂ ਦਾ ਪਾਰਟੀ ਵਿੱਚ ਸੁਆਗਤ ਕੀਤਾ। ਈਸ਼ਾ ਕੋਪੀਕਰ ਨੂੰ ਭਾਜਪਾ ਦੇ ਮਹਿਲਾ ਟਰਾਂਸਪੋਰਟ ਵਿੰਗ ਦੀ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

 

 

ਸਾਲ 2002 ਦੌਰਾਨ ਰਾਮ ਗੋਪਾਲ ਵਰਮਾ ਦੀ ਫ਼ਿਲਮ ‘ਕੰਪਨੀ’ ਰਾਹੀਂ ਬਾਲੀਵੁੱਡ ’ਚ ਪੈਰ ਧਰਨ ਵਾਲੀ ਈਸ਼ਾ ਕੋਪੀਕਰ ਦੀਆਂ ਫ਼ਿਲਮਾਂ ‘ਡੌਨ’ (2006) ਅਤੇ ‘ਏਕ ਵਿਵਾਹ ਐਸਾ ਭੀ’ (2008) ਵਰਨਣਯੋਗ ਹੈ। ਇਸ ਤੋਂ ਇਲਾਵਾ ਉਹ ਕੰਨੜ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਦੀਆਂ ਵੀ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਭਾਜਪਾ ਆਗੂ ਕੈਲਾਸ਼ ਵਿਜੇਵਰਗੀਆ ਨੇ ਜਦੋਂ ਹਾਲੇ ਕੱਲ੍ਹ ਹੀ ਆਖਿਆ ਸੀ ਕਿ –ਕਾਂਗਰਸ ਪਾਰਟੀ ਚਾਕਲੇਟੀ ਚਿਹਰਿਆਂ ਨਾਲ ਚੋਣਾਂ ਜਿੱਤਣਾ ਚਾਹੁੰਦੀ ਹੈ’; ਤਦ ਇਸ ਬਿਆਨ ਨੂੰ ਲੈ ਕੇ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਫਿਰ ਬਾਅਦ ’ਚ ਉਨ੍ਹਾਂ ਸਪੱਸ਼ਟੀਕਰਨ ਦਿੰਦਿਆਂ ਆਖਿਆ ਸੀ ਕਿ ਇਹ ਗੱਲ ਉਨ੍ਹਾਂ ਕਿਸੇ ਸਿਆਸੀ ਆਗੂ ਲਈ ਨਹੀਂ, ਸਗੋਂ ਬਾਲੀਵੁੱਡ ਦੇ ਅਦਾਕਾਰਾਂ ਤੇ ਅਦਾਕਾਰਾਵਾਂ ਲਈ ਆਖੀ ਸੀ। ਪਰ ਅੱਜ ਕੈਲਾਸ਼ ਵਿਜੇਵਰਗੀਆ ਮੁਤਾਬਕ ਭਾਜਪਾ ਵਿੱਚ ਇੱਕ ਹੋਰ ‘ਚਾਕਲੇਟੀ ਚਿਹਰਾ’ ਸ਼ਾਮਲ ਹੋ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood Actoress Isha Koppikar Joins BJP